ਸਪੋਰਸਟ ਡੈਸਕ— ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਇੰਗਲੈਂਡ 'ਚ ਖੇਡੀ ਜਾ ਰਹੀ ਏਸ਼ੇਜ ਸੀਰੀਜ਼ 'ਚ ਇਕ ਰਿਕਾਰਡ ਬਣਾ ਦਿੱਤਾ ਹੈ। ਸ਼ਨੀਵਾਰ ਨੂੰ ਇੰਗਲੈਂਡ ਖਿਲਾਫ ਲੰਦਨ ਦੇ ਦਿ ਓਵਲ ਸਟੇਡੀਅਮ 'ਚ ਖੇਡੇ ਜਾ ਰਹੇ ਸੀਰੀਜ ਦੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਸਮਿਥ ਨੇ 80 ਦੌੜਾਂ ਦੀ ਪਾਰੀ ਖੇਡੀ। ਇਹ ਇਸ ਸੀਰੀਜ਼ 'ਚ ਉਨ੍ਹਾਂ ਦੀ ਪੰਜਵਾ ਅਰਧ ਸੈਂਕੜਾ ਸੀ। ਇਸ ਦੇ ਨਾਲ ਹੀ ਉਹ ਕਿਸੇ ਇਕ ਦੇਸ਼ ਦੇ ਖਿਲਾਫ ਸਭ ਤੋਂ ਜ਼ਿਆਦਾ ਵਾਰ ਲਗਾਤਾਰ ਪਾਰੀਆਂ 'ਚ 50+ ਸਕੋਰ ਬਣਾਉਣ ਵਾਲੇ ਬੱਲੇਬਾਜ ਬਣ ਗਏ।
ਸਮਿਥ ਨੇ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ 'ਚ ਲਗਾਤਾਰ 10ਵੀਂ ਵਾਰ 50 ਦਾ ਅੰਕੜਾ ਪਾਰ ਕੀਤਾ। ਸਮਿਥ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਇੰਗਲੈਂਡ ਦੇ ਹੀ ਖਿਲਾਫ ਲਗਾਤਾਰ 9 ਪਾਰੀਆਂ 'ਚ 50+ ਦਾ ਸਕੋਰ ਬਣਾਇਆ ਸੀ। ਸਮਿਥ ਨੇ ਇੰਗਲੈਂਡ ਦੇ ਖਿਲਾਫ 2017-19 ਦੌਰਾਨ ਖੇਡੀਆਂ ਗਈਆਂ 10 ਟੈਸਟ ਪਾਰੀਆਂ 'ਚ ਪੰਜ ਸੈਂਕੜੇ (ਦੋ ਦੋਹਰੇ ਸੈਂਕੜੇ ਸ਼ਾਮਲ) ਤੋਂ ਇਲਾਵਾ ਪੰਜ ਅਰਧ ਸੈਂਕੜੇ ਲਗਾਏ।
ਕਿਸੇ ਇਕ ਟੀਮ ਖਿਲਾਫ ਲਗਾਤਾਰ ਸਭ ਤੋਂ ਜ਼ਿਆਦਾ ਵਾਰ 50+ ਸਕੋਰ ਬਣਾਉਣ ਵਾਲੇ ਬੱਲੇਬਾਜ਼
ਬੱਲੇਬਾਜ਼ ਟੀਮ ਖਿਲਾਫ ਦੌਰਾਨ ਪਾਰੀਆਂ ਸਕੋਰ
ਸਟੀਵ ਸਮਿਥ ਆਸਟਰੇਲਿਆ ਇੰਗਲੈਂਡ 2017-19 10-236,76,102,83,144,142,92,211,82 ਅਤੇ 80
ਇੰਜ਼ਮਾਮ ਪਾਕਿਸਤਾਨ ਇੰਗਲੈਂਡ 2001-06 9-114,85,53,72,109,100,97,69 ਅਤੇ 56
ਕਲਾਈਵ ਲਾਇਡ ਵੈਸਟਇੰਡੀਜ ਇੰਗਲੈਂਡ 1980-84 8-56,101,64,100,66,58,95 ਅਤੇ 71
ਜੈਕ ਕੈਲਿਸ ਦੱ. ਅਫਰੀਕਾ ਪਾਕਿਸਤਾਨ 2007-10 8-51,155,100,59107,73,135 ਅਤੇ 105
ਸੰਗਕਾਰਾ ਸ਼੍ਰੀਲੰਕਾ ਬੰਗਲਾਦੇਸ਼ 2013-14 8 54,142,105,13955,75,319 ਅਤੇ 105
U-19 Final : ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਏਸ਼ੀਆ ਕੱਪ 'ਤੇ ਕੀਤਾ ਕਬਜ਼ਾ
NEXT STORY