ਸਪੋਸਟਸ ਡੈਸਕ : ਜੈਪੂਰ ਦੇ ਮੈਦਾਨ 'ਤੇ ਰਾਜਸਥਾਨ ਰਾਇਲਜ਼ ਦੇ ਆਲਰਾਊਂਡਰ ਬੇਨ ਸਟੋਕਸ ਨੇ ਹਵਾ 'ਚ ਛਲਾਂਗ ਲਗਾ ਕੇ ਸ਼ਾਨਦਾਰ ਕੈਚ ਫੜ ਕੇ ਸਾਰਿਆ ਨੂੰ ਰੋਮਾਂਚਿਤ ਕਰ ਦਿੱਤਾ। ਚੇਨਈ ਦੇ ਖਿਲਾਫ ਖੇਡੇ ਗਏ ਮੈਚ ਦੇ ਦੌਰਾਨ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 151 ਦੌੜਾਂ ਬਣਾਈਆਂ ਸਨ। ਚੇਨਈ ਲਈ ਇਕ ਸਮੇਂ ਇਹ ਟੀਚਾ ਵੀ ਮੁਸ਼ਕਲ ਹੋ ਗਿਆ ਸੀ ਜਦ ਉਨ੍ਹਾਂ ਦੇ ਛੇਵੀਂ ਓਵਰ ਤੱਕ 3 ਵਿਕਟ ਡਿੱਗ ਚੁੱਕੀਆਂ ਸਨ। ਪਰ ਉਦੋਂ ਜੋਫਰਾ ਆਰਚਰ ਦੀ ਗੇਂਦ 'ਤੇ ਸਟੋਕਸ ਨੇ ਕੇਦਾਰ ਯਾਧਵ ਦਾ ਕੈਚ ਫੜ ਕੇ ਚੇਨਈ ਨੂੰ ਚੌਥਾ ਝਟਕਾ ਦੇ ਦਿੱਤਾ। ਰਾਜਸਥਾਨ ਨੇ 152 ਦੌੜਾਂ ਦਾ ਟੀਚਾ ਰੱਖਿਆ ਜਿਸ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਹੈ। ਪੰਜਵੇਂ ਓਵਰ 'ਚ ਚੇਨਈ ਦਾ ਸਕੋਰ 24 ਦੌੜਾਂ 'ਤੇ ਤਿੰਨ ਵਿਕਟਾਂ ਸਨ, ਉਦੋਂ ਕੇਦਾਰ ਯਾਧਵ ਨੇ ਕੱਟ ਸ਼ਾਟ ਲਗਾਇਆ। ਪੁਵਾਇੰਟ 'ਤੇ ਖੜੇ ਸਟੋਕਸ ਨੇ ਆਪਣੇ ਖੱਬੇ ਪਾਸੇ ਵੱਲ ਜ਼ਬਰਦਸਤ ਛਲਾਂਗ ਲਗਾਉਂਦੇ ਹੋਏ ਹਵਾ 'ਚ ਕੈਚ ਫੜ ਲਿਆ। ਕੈਚ ਅਜਿਹਾ ਲਿਆ ਗਿਆ, ਮੰਨ ਲਉ ਕੋਈ ਗੋਲਕੀਪਰ ਹਵਾ 'ਚ ਬਾਲ ਫੜ ਰਿਹਾ ਹੋ। ਹੁਣ ਤੱਕ ਇਸ ਆਈ. ਪੀ. ਐੱਲ 'ਚ ਫੀਲਡਿੰਗ ਦਾ ਪੱਧਰ ਬਹੁਤ ਚੰਗਾ ਨਹੀਂ ਰਿਹਾ ਹੈ। ਆਈ. ਪੀ. ਐੱਲ 'ਚ ਲਗਾਤਾਰ ਕੈਚ ਟਪਕਾਏ ਜਾ ਰਹੇ ਹਨ, ਇਸ 'ਚ ਅਜਿਹੇ ਕੈਚ ਨੇ ਫੈਂਸ ਨੂੰ ਖੁਸ਼ ਕਰ ਦਿੱਤਾ।
ਖੂਬਸੂਰਤ ਗਰਲਫ੍ਰੈਂਡ ਮਿਲਦੇ ਹੀ ਚਮਕੀ ਇਸ ਗੋਲਫਰ ਦੀ ਕਿਸਮਤ, ਜਿੱਤ ਚੁੱਕਾ ਹੈ 3 ਮਾਸਟਰਸ ਖਿਤਾਬ
NEXT STORY