ਨਵੀਂ ਦਿੱਲੀ - ਦਿੱਲੀ ਕੈਪੀਟਲਸ ਟੀਮ ਨੇ ਆਈ. ਪੀ. ਐੱਲ. 2020 ਦੇ ਪਹਿਲੇ ਮੈਚ ਵਿਚ 157 ਦੌੜਾਂ ਬਣਾਈਆਂ ਅਤੇ ਇਸ ਵਿਚ ਸਭ ਤੋਂ ਜ਼ਿਆਦਾ ਦੌੜਾਂ ਸਟੋਇੰਸ ਨੇ ਬਣਾਈਆਂ। ਮਾਰਕਸ ਸਟੋਇੰਸ ਨੇ 20 ਗੇਂਦਾਂ ਵਿਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ ਇਸ ਦੇ ਨਾਲ ਮਾਰਕਸ ਸਟੋਇੰਸ ਇਕ ਖਾਸ ਰਿਕਾਰਡ ਲਿਸਟ ਵਿਚ ਸ਼ਾਮਲ ਹੋ ਗਏ ਹਨ।
ਮਾਰਕਸ ਸਟੋਇੰਸ ਦਿੱਲੀ ਕੈਪੀਟਲਸ ਟੀਮ ਲਈ ਸਭ ਤੋਂ ਜ਼ਿਆਦਾ ਅਰਧ-ਸੈਂਕੜੇ ਲਗਾਉਣ ਵਾਲੇ ਚੌਥੇ ਕ੍ਰਿਕਟਰ ਬਣ ਗਏ ਹਨ। ਦਿੱਲੀ ਕੈਪੀਟਲਸ ਲਈ ਸਭ ਤੋਂ ਤੇਜ਼ ਅਰਧ-ਸੈਂਕੜਾ ਲਗਾਉਣ ਵਾਲੇ ਖਿਡਾਰੀਆਂ ਦੀ ਲਿਸਟ ਵਿਚ ਪਹਿਲੇ ਨੰਬਰ 'ਤੇ ਕ੍ਰਿਸ ਮੋਰਿਸ ਆਉਂਦੇ ਹਨ, ਉਨ੍ਹਾਂ ਨੇ ਦਿੱਲੀ ਵਿਚ 17 ਗੇਂਦਾਂ ਵਿਚ ਅਰਧ-ਸੈਂਕੜਾ ਪੂਰਾ ਕੀਤਾ ਸੀ।
ਮਾਰਕਸ ਸਟੋਇੰਸ 53 ਫਾਰ ਦਿੱਲੀ ਕੈਪੀਟਲਸ
ਮਾਰਕਸ ਸਟੋਇੰਸ ਜਦ ਬੱਲੇਬਾਜ਼ੀ ਕਰਨ ਆਏ ਸਨ, ਉਦੋਂ ਦਿੱਲੀ ਕੈਪੀਟਲਸ ਟੀਮ ਦੀ ਸਥਿਤੀ ਚੰਗੀ ਨਹੀਂ ਸੀ ਅਤੇ ਟੀਮ ਨੂੰ ਇਕ ਵੱਡੀ ਪਾਰੀ ਦੀ ਲੋੜ ਵੀ ਸੀ। ਦਿੱਲੀ ਕੈਪੀਟਲਸ ਟੀਮ ਦਾ ਸਕੋਰ 17 ਓਵਰਾਂ ਤੋਂ ਬਾਅਦ 100 ਦੌੜਾਂ ਸਨ ਅਤੇ ਮਾਰਕਸ ਸਟੋਇੰਸ ਦੀ ਤੂਫਾਨੀ ਪਾਰੀ ਦੀ ਬਦੌਲਤ ਟੀਮ ਨੇ ਅਗਲੇ 3 ਓਵਰਾਂ ਵਿਚ 57 ਦੌੜਾਂ ਬਣਾ ਦਿੱਤੀਆਂ। ਚਲੋਂ ਜਾਣਦੇ ਹਾਂ ਕਿ ਮਾਰਕਸ ਸਟੋਇੰਸ ਤੋਂ ਪਹਿਲਾਂ ਉਹ ਕਿਹੜੇ ਖਿਡਾਰੀ ਹਨ, ਜਿਨ੍ਹਾਂ ਨੇ ਦਿੱਲੀ ਕੈਪੀਟਲਸ ਟੀਮ ਲਈ ਸਭ ਤੋਂ ਤੇਜ਼ ਅਰਧ-ਸੈਂਕੜੇ ਲਾਏ ਹਨ।
1. ਕ੍ਰਿਸ ਮੋਰਿਸ - 17 ਗੇਂਦਾਂ ਵਿਚ
2. ਰਿਸ਼ਭ ਪੰਤ - 18 ਗੇਂਦਾ ਵਿਚ
3. ਵਰਿੰਦਰ ਸਹਿਵਾਗ - 20 ਗੇਂਦਾਂ ਵਿਚ
ਮੁਗੁਰੂਜਾ ਨੇ US ਓਪਨ ਉਪ ਜੇਤੂ ਅਜਾਰੇਂਕਾ ਨੂੰ ਕੀਤਾ ਬਾਹਰ
NEXT STORY