ਸਪੋਰਟਸ ਡੈਸਕ -ਇਯਾਨ ਗ੍ਰੋਬਬੇਲਾਰ ਦੇ ਦੋ ਗੋਲਾਂ ਦੀ ਮਦਦ ਨਾਲ ਆਸਟ੍ਰੇਲੀਆ ਨੇ ਭਾਰਤ ਨੂੰ 2-1 ਨਾਲ ਹਰਾ ਕੇ ਸ਼ਨੀਵਾਰ ਨੂੰ ਇੱਥੇ ਤੀਜੀ ਵਾਰ ਸੁਲਤਾਨ ਜੋਹੋਰ ਕੱਪ ਅੰਡਰ-21 ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਗ੍ਰੋਬਬੇਲਾਰ ਨੇ ਪਹਿਲੇ ਕੁਆਰਟਰ ਦੇ ਅੰਤ ਤੋਂ ਠੀਕ ਪਹਿਲਾਂ 13ਵੇਂ ਮਿੰਟ ਵਿਚ ਇਕ ਬਿਹਤਰੀਨ ਡ੍ਰੈਗ ਫਲਿੱਕ ਨਾਲ ਗੋਲ ਕਰ ਕੇ ਆਸਟ੍ਰੇਲੀਆ ਦਾ ਖਾਤਾ ਖੋਲ੍ਹਿਆ। ਤਿੰਨ ਵਾਰ ਦੀ ਸਾਬਕਾ ਚੈਂਪੀਅਨ ਭਾਰਤ ਦੀ ਟੀਮ ਨੇ ਦੂਜੇ ਕੁਆਰਟਰ ਵਿਚ ਅਨਮੋਲ ਇੱਕਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਲਟਵਾਰ ਕੀਤਾ। ਅਨਮੋਲ ਨੇ 17ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਤੀਜਾ ਕੁਆਰਟਰ ਗੋਲ ਰਹਿਤ ਖਤਮ ਹੋਇਆ, ਜਿਸ ਨਾਲ ਆਖਰੀ 15 ਮਿੰਟਾਂ ਤੱਕ ਦੋਵੇਂ ਟੀਮਾਂ ਬਰਾਬਰੀ ’ਤੇ ਰਹੀਆਂ।
ਖੇਡ ਦੇ ਰੋਮਾਂਚਕ ਮੋੜ ’ਤੇ ਪਹੁੰਚਣ ਦੇ ਨਾਲ ਹੀ ਆਸਟ੍ਰੇਲੀਆ ਨੇ ਤਦ ਮੈਚ ਦਾ 11ਵਾਂ ਪੈਨਲਟੀ ਕਾਰਨਰ ਹਾਸਲ ਕਰ ਲਿਆ ਜਦੋਂ ਮੈਚ ਵਿਚ ਸਿਰਫ 2 ਮਿੰਟ ਦਾ ਸਮਾਂ ਬਚਿਆ ਸੀ। ਗ੍ਰੋਬਬੇਲਾਰ ਨੇ ਇਸ ’ਤੇ ਆਪਣਾ ਦੂਜਾ ਗੋਲ ਕਰ ਕੇ ਆਸਟ੍ਰੇਲੀਆ ਦੀ 2-1 ਨਾਲ ਜਿੱਤ ਤੈਅ ਕਰ ਦਿੱਤੀ। ਭਾਰਤ ਨੂੰ ਆਖਰੀ ਮਿੰਟ ਵਿਚ ਲਗਾਤਾਰ ਛੇ ਪੈਨਲਟੀ ਕਾਰਨਰ ਮਿਲੇ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕਿਆ। ਆਸਟ੍ਰੇਲੀਆ ਦੇ ਗੋਲਕੀਪਰ ਮੈਗਨਸ ਮੈਕਕਾਸਲੈਂਡ ਨੇ ਅਜਿਹੇ ਮੌਕੇ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮਹੱਤਵਪੂਰਨ ਬਚਾਅ ਕਰ ਕੇ ਭਾਰਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਸ ਜਿੱਤ ਨਾਲ ਆਸਟ੍ਰੇਲੀਆ ਨੇ 2022 ਵਿਚ ਭਾਰਤ ਵਿਰੁੱਧ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਉਸ ਨੇ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਲਗਾਤਾਰ ਤਿੰਨ ਹਾਰਾਂ ਦਾ ਸਿਲਸਿਲਾ ਵੀ ਤੋੜ ਦਿੱਤਾ ਤੇ ਤੀਜੀ ਵਾਰ ਇਹ ਟੂਰਨਾਮੈਂਟ ਜਿੱਤਣ ਵਿਚ ਸਫਲ ਰਿਹਾ।
ਇੰਦੌਰ ਦੀ ਨੂੰਹ ਬਣੇਗੀ ਭਾਰਤੀ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ! ਜਾਣੋ ਕਿਸ ਨਾਲ ਹੋਣ ਜਾ ਰਿਹੈ ਵਿਆਹ
NEXT STORY