ਸਪੋਰਟਸ ਡੈਸਕ- ਮਹਿਲਾ ਕ੍ਰਿਕਟ ਵਰਲਡ ਕੱਪ 2025 ਦੇ ਛੇਵੇਂ ਲੀਗ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਹ ਮੁਕਾਬਲਾ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਦੀ ਸ਼ੁਰੂਆਤ ਵਿੱਚ, ਪਾਕਿਸਤਾਨ ਦੀ ਮਹਿਲਾ ਟੀਮ ਦੀ ਕਪਤਾਨ ਫਾਤਿਮਾ ਸਨਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਟਾਸ ਦੌਰਾਨ ਨਹੀਂ ਹੋਇਆ ਹੈਂਡਸ਼ੇਕ
ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਟਾਸ ਲਈ ਆਈ, ਤਾਂ ਉਹਨਾਂ ਨੇ ਪਾਕਿਸਤਾਨੀ ਕਪਤਾਨ ਫਾਤਿਮਾ ਸਨਾ ਨਾਲ ਹੱਥ ਨਹੀਂ ਮਿਲਾਇਆ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨੀਆਂ ਤੋਂ ਹੱਥ ਨਾ ਮਿਲਾਉਣ ਦੀ ਨੀਤੀ ਨੂੰ ਬਰਕਰਾਰ ਰੱਖਿਆ ਹੈ।
ਸਰੋਤਾਂ ਅਨੁਸਾਰ, ਇਸ ਨੀਤੀ ਦੀ ਸ਼ੁਰੂਆਤ ਏਸ਼ੀਆ ਕੱਪ 2025 ਦੇ ਪਹਿਲੇ ਮੈਚ ਤੋਂ ਹੋਈ ਸੀ। ਏਸ਼ੀਆ ਕੱਪ ਦੇ ਤਿੰਨਾਂ ਮੈਚਾਂ ਵਿੱਚ ਭਾਰਤੀ ਕਪਤਾਨ ਜਾਂ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਜਾਂ ਕਪਤਾਨਾਂ ਨਾਲ ਹੱਥ ਨਹੀਂ ਮਿਲਾਇਆ ਸੀ। ਇਸ ਵਿਸ਼ਵ ਕੱਪ ਮੈਚ ਵਿੱਚ ਵੀ, ਹਰਮਨਪ੍ਰੀਤ ਕੌਰ ਨੇ ਫਾਤਿਮਾ ਸਨਾ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ।
ਟੀਮਾਂ ਵਿੱਚ ਬਦਲਾਅ
ਇਸ ਮੁਕਾਬਲੇ ਲਈ ਟੀਮਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਭਾਰਤ ਨੇ ਬੀਮਾਰ ਅਮਨਜੋਤ ਕੌਰ ਦੀ ਥਾਂ ਰੇਣੂਕਾ ਸਿੰਘ ਨੂੰ ਮੌਕਾ ਦਿੱਤਾ ਹੈ। ਪਾਕਿਸਤਾਨ ਦੀ ਟੀਮ ਨੇ ਸਿਖਰਲੇ ਕ੍ਰਮ ਦੀ ਬੱਲੇਬਾਜ਼ ਸਦਫ ਸ਼ਮਸ ਨੂੰ ਆਪਣੀ ਇਲੈਵਨ ਵਿੱਚ ਸ਼ਾਮਲ ਕੀਤਾ ਹੈ।
ਭਾਰਤ ਦੀ ਪਲੇਇੰਗ ਇਲੈਵਨ : ਪ੍ਰਤਿਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਸਨੇਹ ਰਾਣਾ, ਰੇਣੂਕਾ ਸਿੰਘ ਠਾਕੁਰ, ਕ੍ਰਾਂਤੀ ਗੌੜ, ਅਤੇ ਸ਼੍ਰੀ ਚਰਣੀ।
ਪਾਕਿਸਤਾਨ ਖਿਲਾਫ਼ ਭਾਰਤ ਦਾ ਰਿਕਾਰਡ ਬੇਮਿਸਾਲ
ਵੂਮੈਨ ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਪਾਕਿਸਤਾਨ ਦੇ ਖਿਲਾਫ਼ ਟੀਮ ਇੰਡੀਆ ਦਾ ਰਿਕਾਰਡ ਬਹੁਤ ਜ਼ਬਰਦਸਤ ਹੈ। ਭਾਰਤੀ ਟੀਮ ਅਜੇ ਤੱਕ ਵਨਡੇ ਫਾਰਮੈਟ ਵਿੱਚ ਪਾਕਿਸਤਾਨ ਤੋਂ ਕੋਈ ਵੀ ਮੈਚ ਨਹੀਂ ਹਾਰੀ ਹੈ। ਦੋਵਾਂ ਟੀਮਾਂ ਦਾ ਆਹਮੋ-ਸਾਹਮਣਾ ਚਾਰ ਵਾਰ ਵਨਡੇ ਵਿਸ਼ਵ ਕੱਪ ਵਿੱਚ ਵੀ ਹੋਇਆ ਹੈ, ਪਰ ਭਾਰਤੀ ਟੀਮ ਨੂੰ ਕਦੇ ਵੀ ਹਾਰ ਨਹੀਂ ਮਿਲੀ।
Women's World Cup, IND vs PAK : ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
NEXT STORY