ਇੰਡੀਅਨ ਵੇਲਸ (ਅਮਰੀਕਾ), (ਭਾਸ਼ਾ) ਭਾਰਤੀ ਟੈਨਿਸ ਸਟਾਰ ਸੁਮਿਤ ਨਾਗਲ ਇੰਡੀਅਨ ਵੇਲਸ ਮਾਸਟਰਜ਼ ਟੂਰਨਾਮੈਂਟ ਦੇ ਫਾਈਨਲ ਕੁਆਲੀਫਾਇੰਗ ਰਾਊਂਡ ਵਿਚ ਦੱਖਣੀ ਕੋਰੀਆ ਦੇ ਸੇਓਂਗ ਚਾਨ ਹੋਂਗ ਤੋਂ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਹਾਰ ਗਿਆ। ਮੰਗਲਵਾਰ ਨੂੰ ਖੇਡੇ ਗਏ ਇਸ ਮੈਚ 'ਚ 26 ਸਾਲਾ ਨਾਗਲ ਨੂੰ 6-2, 2-6, 6-7 (4-7) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : India Vs Eng 5th Test: ਧਰਮਸ਼ਾਲਾ 'ਚ ਨਹੀਂ ਹੋਵੇਗਾ ਭਾਰਤ-ਇੰਗਲੈਂਡ ਵਿਚਾਲੇ ਟੈਸਟ ਮੈਚ, ਜਾਣੋ ਕੀ ਹੈ ਕਾਰਨ
ਇਸ ਤੋਂ ਪਹਿਲਾਂ ਨਾਗਲ ਨੇ ਕੁਆਲੀਫਾਇੰਗ ਦੇ ਪਹਿਲੇ ਦੌਰ 'ਚ ਵਾਈਲਡ ਕਾਰਡ ਐਂਟਰੀ ਹਾਸਲ ਕਰਨ ਵਾਲੇ ਅਮਰੀਕੀ ਖਿਡਾਰੀ ਸਟੀਫਨ ਦੋਸਤਾਨਿਕ ਨੂੰ ਸਿੱਧੇ ਸੈੱਟਾਂ 'ਚ 6-2, 6-2 ਨਾਲ ਹਰਾਇਆ ਸੀ। ਕੁਆਲੀਫਾਇੰਗ ਦੇ ਦੂਜੇ ਦੌਰ ਵਿੱਚ ਹਾਰਨ ਦੇ ਬਾਵਜੂਦ, ਨਾਗਲ ਨੇ 10 ਰੈਂਕਿੰਗ ਅੰਕ ਅਤੇ US$14,400 ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ। ਨਾਗਲ ਇਸ ਸਾਲ ਦੀ ਸ਼ੁਰੂਆਤ 'ਚ ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ 'ਚ ਪਹੁੰਚੇ ਸਨ। ਉਸ ਨੇ ਚੇਨਈ ਚੈਲੰਜਰਜ਼ ਦਾ ਖਿਤਾਬ ਜਿੱਤਿਆ। ਇਸ ਨਾਲ ਉਹ ਵਿਸ਼ਵ ਰੈਂਕਿੰਗ 'ਚ ਚੋਟੀ ਦੇ 100 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ। ਇਸ ਤੋਂ ਬਾਅਦ ਹਾਲਾਂਕਿ ਉਹ ਪੁਣੇ ਅਤੇ ਦੁਬਈ 'ਚ ਖੇਡੇ ਗਏ ਮੁਕਾਬਲਿਆਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਫਾਈਨਲ ’ਚ ਪਹੁੰਚਣ ਲਈ ਵਿਦਰਭ ਨੂੰ 4 ਵਿਕਟਾਂ ਤੇ ਮੱਧ ਪ੍ਰਦੇਸ਼ ਨੂੰ 93 ਦੌੜਾਂ ਦੀ ਲੋੜ
NEXT STORY