ਨਵੀਂ ਦਿੱਲੀ— ਲੰਬੇ ਸਮੇਂ ਤੋਂ ਸੰਨਿਆਸ ਦੀਆਂ ਅਟਕਲਾਂ ਤੋਂ ਬੇਪਰਵਾਹ ਭਾਰਤੀ ਫ਼ੁੱਟਬਾਲ ਕਪਤਾਨ ਸੁਨੀਲ ਛੇਤਰੀ ਨੇ ਕਿਹਾ ਕਿ ਉਹ ਨੇੜੇ ਭਵਿੱਖ ’ਚ ਖੇਡ ਨੂੰ ਅਲਵਿਦਾ ਕਹਿਣ ਨਹੀਂ ਜਾ ਰਹੇ ਕਿਉਂਕਿ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦੀ ਇੱਛਾ ਬਰਕਰਾਰ ਹੈ ਹਾਲਾਂਕਿ ਕਈ ਵਾਰ ਪ੍ਰੇਰਣਾ ਬਣਾਈ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਦੋਹਾ ’ਚ ਬੰਗਲਾਦੇਸ਼ ਦੇ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫ਼ਾਇਰ ’ਚ ਦੋ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ 2-0 ਨਾਲ ਜਿੱਤ ਦਿਵਾਉਣ ਵਾਲੇ 36 ਸਾਲਾ ਛੇਤਰੀ ਨੇ ਲੰਬੇ ਸਮੇਂ ਦੇ ਟੀਚੇ ਤੈਅ ਕਰਨ ਤੋਂ ਇਨਕਾਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਮੈਂ ਅਜੇ ਆਪਣੀ ਖੇਡ ਦਾ ਮਜ਼ਾ ਲੈ ਰਿਹਾ ਹਾਂ। ਮੈਂ 36 ਸਾਲਾਂ ਦਾ ਹਾਂ ਪਰ ਦੇਸ਼ ਲਈ ਖੇਡਣ ਦਾ ਜੋਸ਼ ਤੇ ਜਨੂੰਨ ਬਰਕਰਾਰ ਹੈ। ਜਿਸ ਦਿਨ ਮੈਂ ਆਪਣੀ ਖੇਡ ’ਚ ਮਜ਼ਾ ਨਹੀਂ ਲੈ ਸਕਾਂਗਾ, ਉਸ ਦਿਨ ਖ਼ੁਦ ਖੇਡ ਨੂੰ ਅਲਵਿਦਾ ਕਹਿ ਦੇਵਾਂਗਾ।’’ ਉਨ੍ਹਾਂ ਕਿਹਾ ਕਿ ਉਮਰ ਦੇ ਨਾਲ ਆਪਣੀ ਖੇਡ ਬਾਰੇ ਉਹ ਜ਼ਿਆਦਾ ਸਮਝਣ ਲੱਗੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਉਹ ਕਿਵੇਂ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਮੁਸ਼ਕਲ ਗੱਲ ਪ੍ਰੇਰਣਾ ਬਣਾਈ ਰੱਖਣਾ ਹੈ। ਉਮਰ ਦੇ ਨਾਲ ਤੇ ਉਪਲਬਧੀਆਂ ਹਾਸਲ ਕਰਨ ਦੇ ਬਾਅਦ ਉਹ ਘੱਟ ਹੋ ਜਾਂਦੀ ਹੈ।
ਸ਼੍ਰੀਲੰਕਾ ਦੌਰੇ ਦੌਰਾਨ ਦ੍ਰਾਵਿੜ ਹੋਣਗੇ ਭਾਰਤੀ ਟੀਮ ਦੇ ਮੁੱਖ ਕੋਚ
NEXT STORY