ਨਵੀਂ ਦਿੱਲੀ- 2019 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਇਕ ਅਜਿਹਾ ਮੁਕਾਬਲਾ ਸੀ ਜਿੱਥੇ ਇਗਲੈਂਡ ਤੇ ਨਿਊਜ਼ੀਲੈਂਡ ਦੋਵਾਂ ਨੇ ਵਿਸ਼ਵ ਚੈਂਪੀਅਨ ਬਣਨ ਦੇ ਲਈ ਸਖਤ ਮਿਹਨਤ ਕੀਤੀ ਸੀ। ਮੈਚ ਦੋਵਾਂ ਟੀਮਾਂ ਨੇ 50 ਓਵਰਾਂ ਦੇ ਆਪਣੇ ਕੋਟੇ 'ਚ 241 ਦੌੜਾਂ ਬਣਾ ਕੇ ਖਤਮ ਕੀਤਾ ਤੇ ਆਖਰ 'ਚ ਇਹ ਮੁਕਾਬਲਾ ਸੁਪਰ ਓਵਰ 'ਚ ਪਹੁੰਚ ਗਿਆ। ਇਸ 'ਚ ਨਾਟਕੀਏ ਦ੍ਰਿਸ਼ ਸੀ ਕਿਉਂਕਿ ਸੁਪਰ ਓਵਰ 'ਚ ਵੀ ਦੋਵਾਂ ਟੀਮਾਂ ਦੇ ਵਿਚ 15 ਦੌੜਾਂ ਬਣੀਆਂ, ਹਾਲਾਂਕਿ ਨਿਊਜ਼ੀਲੈਂਡ ਦੀ ਤੁਲਨਾ 'ਚ ਇੰਗਲੈਂਡ ਨੇ ਜ਼ਿਆਦਾ ਚੌਕੇ ਲਗਾਏ ਸੀ ਤੇ ਅਜਿਹੇ 'ਚ ਆਖਰ 'ਚ ਇੰਗਲੈਂਡ ਨੂੰ ਸਾਲ 2019 ਵਿਸ਼ਵ ਕੱਪ ਦਾ ਜੇਤੂ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬਾਊਂਡਰੀ ਨਿਯਮ ਨੇ ਬਹੁਤ ਸਾਰੇ ਵਿਵਾਦਾਂ ਨੂੰ ਜਨਮ ਦਿੱਤਾ ਕਿਉਂਕਿ ਪ੍ਰਸ਼ੰਸਕਾਂ ਨੇ ਦੱਸਿਆ ਕਿ ਕੋਈ ਵੀ ਵਿਸ਼ਵ ਚੈਂਪੀਅਨ ਬਾਊਂਡਰੀ ਨਿਯਮ ਤੇ ਤਹਿਤ ਨਹੀਂ ਬਣਾਇਆ ਜਾ ਸਕਦਾ। ਅਜਿਹੇ 'ਚ ਨਿਊਜ਼ੀਲੈਂਡ ਨੂੰ ਵੱਡਾ ਨੁਕਸਾਨ ਹੋਇਆ ਤੇ ਬਰਾਬਰ ਟੱਕਰ ਦੇ ਬਾਵਜੂਦ ਇੰਗਲੈਂਡ ਦੀ ਟੀਮ ਚੈਂਪੀਅਨ ਬਣ ਗਈ।
ਹੁਣ ਨਿਊਜ਼ੀਲੈਂਡ ਦੇ ਬੱਲੇਬਾਜ਼ ਰਾਸ ਟੇਲਰ ਨੇ ਕਿਹਾ ਹੈ ਕਿ ਜੇਕਰ ਹੁਣ 2 ਟੀਮਾਂ ਦੇ ਵਿਚ ਮੁਕਾਬਲਾ ਬਰਾਬਰ 'ਤੇ ਖਤਮ ਹੁੰਦਾ ਹੈ ਤਾਂ ਟਰਾਫੀ ਦੋਵਾਂ ਟੀਮਾਂ ਦੇ ਨਾਲ ਸ਼ੇਅਰ ਕੀਤੀ ਜਾਣੀ ਚਾਹੀਦੀ ਤੇ ਵਨ ਡੇ 'ਚ ਸੁਪਰ ਓਵਰ ਦੇ ਨਿਯਮ ਨੂੰ ਖਤਮ ਕਰ ਦੇਣਾ ਚਾਹੀਦਾ। ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਨੂੰ ਇੰਗਲੈਂਡ ਨੂੰ ਜੇਤੂ ਐਲਾਨ ਕਰਨ ਤੋਂ ਬਾਅਦ ਬਹੁਤ ਨਿਰਾਸ਼ਾ ਝੱਲਣੀ ਪਈ ਸੀ। ਇਸ ਤੋਂ ਬਾਅਦ ਆਈ. ਸੀ. ਸੀ. ਨੇ ਇਹ ਫੈਸਲਾ ਲਿਆ ਕਿ ਹੁਣ ਤੋਂ ਜੇਕਰ ਮੁਕਾਬਲਾ ਬਰਾਬਰੀ 'ਤੇ ਖਤਮ ਹੁੰਦਾ ਹੈ ਤਾਂ ਜਦੋਂ ਤਕ ਕੋਈ ਟੀਮ ਜਿੱਤ ਨਹੀਂ ਜਾਵੇਗੀ ਉਦੋਂ ਤਕ ਸੁਪਰ ਓਵਰ ਹੋਵੇਗਾ।
ਟੈਨਿਸ ਦੇ ਦਿੱਗਜ ਖਿਡਾਰੀ ਨੋਵਾਕ ਜੋਕੋਵਿਚ ਦੇ ਕੋਚ ਨੂੰ ਵੀ ਹੋਇਆ ਕੋਰੋਨਾ
NEXT STORY