ਮੁੰਬਈ- ਪਲੇਅ ਆਫ ਦੀ ਦੌੜਾਂ ਤੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਨੂੰ ਇਕ ਹੋਰ ਝਟਕਾ ਲੱਗਾ ਹੈ। ਸੀਜ਼ਨ ਵਿਚ ਲਗਾਤਾਰ ਦੌੜਾਂ ਬਣਾ ਰਹੇ ਬੱਲੇਬਾਜ਼ ਸੂਰਯਕੁਮਾਰ ਯਾਦਵ ਹੁਣ ਆਗਾਮੀ ਮੈਚਾਂ ਵਿਚ ਖੇਡ ਨਹੀਂ ਸਕਣਗੇ। ਸੂਰਯਕੁਮਾਰ ਨੂੰ 6 ਮਈ ਨੂੰ ਗੁਜਰਾਤ ਟਾਇਟਨਸ ਦੇ ਵਿਰੁੱਧ ਖੇਡੇ ਗਏ ਮੁਕਾਬਲੇ ਦੇ ਦੌਰਾਨ ਖੱਬੇ ਹੱਥ ਦੀਆਂ ਮਾਸਪੇਸ਼ੀਆਂ ਵਿਚ ਸੱਟ ਆ ਗਈ ਸੀ। ਇਸ ਵਿਚ ਰਾਹਤ ਨਾ ਮਿਲਦੀ ਦੇਖ ਕੇ ਸੂਰਯਕੁਮਾਰ ਨੇ ਸੀਜ਼ਨ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- ਵਨ ਡੇ ਸੀਰੀਜ਼ ਰੱਦ, ਹੁਣ ਸ਼੍ਰੀਲੰਕਾ 'ਚ ਸਿਰਫ ਟੈਸਟ ਸੀਰੀਜ਼ ਖੇਡੇਗਾ ਪਾਕਿਸਤਾਨ
ਮੁੰਬਈ ਇੰਡੀਅਨਜ਼ ਹੁਣ ਆਈ. ਪੀ. ਐੱਲ. ਦੀ ਅੰਕ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਹੈ ਪਰ ਇਸ ਦੌਰਾਨ ਸੂਰਯਕੁਮਾਰ ਦੇ ਬੱਲੇ ਤੋਂ ਲਗਾਤਾਰ ਦੌੜਾਂ ਨਿਕਲ ਰਹੀਆਂ ਹਨ। ਸੂਰਯਕੁਮਾਰ ਨੇ 8 ਮੈਚਾਂ ਵਿਚ 43.29 ਦੀ ਔਸਤ ਨਾਲ 303 ਦੌੜਾਂ ਬਣਾਈਆਂ ਹਨ। ਬੱਲੇਬਾਜ਼ ਨੇ ਹੁਣ ਤੱਕ 3 ਅਰਧ ਸੈਂਕੜੇ ਵੀ ਲਗਾਏ ਹਨ। ਉਹ ਮੁੰਬਈ ਵਲੋਂ ਇਸ ਸੀਜ਼ਨ ਵਿਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਹਨ। ਸੂਰਯਕੁਮਾਰ ਇਸ ਸੈਸ਼ਨ ਵਿਚ ਮੁੰਬਈ ਦੇ ਸ਼ੁਰੂਆਤੀ 2 ਮੈਚਾਂ ਤੋਂ ਖੁੰਝ ਗਏ ਸਨ ਕਿਉਂਕਿ ਉਹ ਹੱਥ ਦੀ ਇਕ ਹੋਰ ਸੱਟ ਤੋਂ ਉੱਭਰ ਰਹੇ ਸਨ।
ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਹਾਕੀ ਟੀਮ ਦਾ ਐਲਾਨ, ਰੁਪਿੰਦਰ ਪਾਲ ਸਿੰਘ ਬਣੇ ਕਪਤਾਨ
ਇਸ ਦੌਰਾਨ ਸੂਰਯਕੁਮਾਰ ਬਾਬਤ ਮੁੰਬਈ ਇੰਡੀਅਨਜ਼ ਪ੍ਰਬੰਧਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਸੂਰਯਕੁਮਾਰ ਯਾਦਵ ਦੇ ਖੱਬੇ ਹੱਥ ਦੀਆਂ ਮਾਂਸਪੇਸ਼ੀਆਂ ਵਿਚ ਖਿਚਾਅ ਹੈ ਤੇ ਉਨ੍ਹਾਂ ਨੂੰ ਇਸ ਸੀਜ਼ਨ ਦੇ ਲਈ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਦੇ ਪਰਾਮਰਸ਼ ਤੋਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਹਾਕੀ ਟੀਮ ਦਾ ਐਲਾਨ, ਰੁਪਿੰਦਰ ਪਾਲ ਸਿੰਘ ਬਣੇ ਕਪਤਾਨ
NEXT STORY