ਸਪੋਰਟਸ ਡੈਸਕ- ਸੂਰਯਕੁਮਾਰ ਯਾਦਵ ਨੂੰ ਟੀਮ ਇੰਡੀਆ ’ਚ ਖੇਡਣ ਦਾ ਮੌਕਾ ਕੁਝ ਦੇਰ ਤੋਂ ਮਿਲਿਆ, ਪਰ ਉਨ੍ਹਾਂ ਨੇ ਜਿੰਨੇ ਵੀ ਮੌਕੇ ਮਿਲੇ ਉਨ੍ਹਾਂ ਨੇ ਟੀਮ ਲਈ ਚੰਗੀਆਂ ਪਾਰੀਆਂ ਖੇਡੀਆਂ। ਇਸ ਸਮੇਂ ਸੂਰਯਕੁਮਾਰ ਸ਼੍ਰੀਲੰਕਾ ਦੇ ਦੌਰੇ ’ਤੇ ਗਏ ਹੋਏ ਸੀ, ਜਿਥੇ ਉਨ੍ਹਾਂ ਨੇ ਤਿੰਨ ਵਨ-ਡੇ ਅਤੇ ਤਿੰਨ ਟੀ-20 ਮੈਚ ਖੇਡਣੇ ਹਨ। ਇਸ ਕ੍ਰਿਕਟ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਟੀ-20 ਵਰਲਡ ਕੱਪ 2021 ਲਈ ਭਾਰਤੀ ਟੀਮ ’ਚ ਥਾਂ ਮਿਲਣੀ ਚਾਹੀਦੀ ਹੈ। ਇਸਤੋਂ ਇਲਾਵਾ ਲਕਸ਼ਮਣ ਨੇ ਵੀ ਇਹ ਕਿਹਾ ਕਿ ਸ਼੍ਰੀਲੰਕਾ ਖ਼ਿਲਾਫ਼ ਸੂਰਯਕੁਮਾਰ ਨੂੰ ਸਾਰੇ ਛੇ ਮੁਕਾਬਲਿਆਂ ਲਈ ਪਲੇਇੰਗ ਇਲੈਵਨ ’ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸੂਰਯਕੁਮਾਰ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਸਾਲ ਇੰਗਲੈਂਡ ਖ਼ਿਲਾਫ ਭਾਰਤ ਲਈ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ। ਇੰਗਲੈਂਡ ਖ਼ਿਲਾਫ ਟੀ-20 ਸੀਰੀਜ਼ ’ਚ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਟੀ-20 ਵਰਲਡ ਕੱਪ ’ਚ ਭਾਰਤੀ ਟੀਮ ’ਚ ਥਾਂ ਬਣਾਉਣ ਲਈ ਮਜ਼ਬੂਤ ਦਾਅਵੇਦਾਰ ਬਣੇ। ਵੈਸੇ ਆਈ. ਪੀ. ਐੱਲ. 2021 ਦੇ ਪਾਰਟ ਵਨ ’ਚ ਉਹ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਏ ਸੀ, ਪਰ ਸਾਬਕਾ ਕ੍ਰਿਕਟਰ ਲਕਸ਼ਮਣ ਦਾ ਮੰਨਣਾ ਹੈ ਕਿ ਕੌਮਾਂਤਰੀ ਪੱਧਰ ’ਤੇ ਉਹ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਮੈਚ ਖੇਡਣਗੇ, ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇਗਾ। ਲਕਸ਼ਮਣ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸੂਰਯਕੁਮਾਰ ਯਾਦਵ ਨੂੰ ਸ਼੍ਰੀਲੰਕਾ ’ਚ ਸਾਰੇ ਛੇ ਮੁਕਾਬਲਿਆਂ ’ਚ ਖੇਡਣ ਦਾ ਮੌਕਾ ਮਿਲੇ, ਜਿਸ ’ਚ ਤਿੰਨ ਵਨਡੇ ਅਤੇ ਤਿੰਨ ਟੀ20 ਮੁਕਾਬਲੇ ਸ਼ਾਮਿਲ ਹਨ।
ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ 'ਚ ਪੁਜਾਰਾ ਦੀ ਜਗ੍ਹਾ ਪ੍ਰਿਥਵੀ ਸ਼ਾਹ ਤੀਜੇ ਨੰਬਰ 'ਤੇ ਬਿਹਤਰ ਬਦਲ : ਬ੍ਰੈਡ ਹਾਗ
NEXT STORY