ਨਵੀਂ ਦਿੱਲੀ— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ 20-25 ਪਹਿਲਵਾਨਾਂ ਤੇ ਇਕ ਗਿਰੋਹ ਦੇ ਬਦਮਾਸ਼ਾਂ ਦੇ ਨਾਲ ਪਹਿਲਵਾਨ ਸਾਗਰ ਧਨਖੜ ਦਾ ਕਤਲ ਕੀਤਾ ਸੀ। ਛੱਤਰਸਾਲ ਸਟੇਡੀਅਮ ਦੀ ਸੀ. ਸੀ. ਟੀ. ਵੀ. ਫ਼ੁਟੇਜ ’ਚ ਸਾਫ਼ ਦਿਖ ਰਿਹਾ ਹੈ ਕਿ ਸੁਸ਼ੀਲ ਹਾਕੀ ਨਾਲ ਸਾਗਰ ਤੇ ਦੋ ਹੋਰ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਕਰ ਰਿਹਾ ਸੀ। ਪੁਲਸ ਨੂੰ ਅਜੇ ਤਕ ਸੁਸ਼ੀਲ ਦੀ ਕੋਈ ਸੁੂਹ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : PCB ਇਸ ਤਾਰੀਖ਼ ਤੋਂ ਸ਼ੁਰੂ ਕਰ ਸਕਦਾ ਹੈ ਟੀ-20 ਲੀਗ PSL, ਅਬੂਧਾਬੀ ’ਚ ਖੇਡੇ ਜਾਣਗੇ ਮੈਚ
ਸੀ. ਸੀ. ਟੀ. ਵੀ. ਫ਼ੁਟੇਜ ’ਚ ਦਿਖ ਰਿਹਾ ਹੈ ਕਿ ਸਾਰੇ ਲੋਕ ਸਾਗਰ ਨੂੰ ਪੈਰਾਂ, ਮੁੱਕਿਆਂ, ਡੰਡਿਆਂ, ਬੈਟ, ਹਾਕੀ ਨਾਲ ਮਾਰ ਰਹੇ ਹਨ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 25-30 ਲੋਕਾਂ ਨੇ ਸਾਗਰ ਤੇ ਦੋ ਹੋਰਨਾਂ ਨੂੰ ਅੱਧ ਮੋਏ ਹੋਣ ਤਕ ਬੁਰੀ ਤਰ੍ਹਾਂ ਕੁੱਟਿਆ ਸੀ। ਮੌਕੇ ’ਤੇ ਮੌਜੂਦ ਸਾਰੇ ਪਹਿਲਵਾਨ ਤੇ ਬਦਮਾਸ਼ ਸਟੇਡੀਅਮ ਦੇ ਸੀ. ਸੀ. ਟੀ. ਵੀ. ’ਚ ਕੈਦ ਹੋ ਗਏ।
ਅਸੌਦਾ ਗਿਰੋਹ ਦੇ ਰਿਹਾ ਹੈ ਸਾਥ
ਪੁਲਸ ਦੇ ਸੀਨੀਅਰ ਅਧਿਕਾਰੀ ਮੁਤਾਬਕ ਸੁਸ਼ੀਲ ਦੇ ਨਾਲ ਅਸੌਦਾ ਗਿਰੋਹ ਦੇ ਬਦਮਾਸ਼ ਤੇ ਕੁਝ ਪਹਿਲਵਾਨ ਵੀ ਸਨ। ਅਗਾਊਂ ਜ਼ਮਾਨਤ ਰੱਦ ਹੋਣ ਦੇ ਬਾਅਦ ਸੁਸ਼ੀਲ ਹੁਣ ਆਤਮਸਮਰਪਣ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੈਰਾ-ਬੈਡਮਿੰਟਨ : ਪਲਕ ਤੇ ਪਾਰੁਲ ਟੋਕੀਓ ਪੈਰਾਲੰਪਿਕ ਕੁਆਲੀਫ਼ਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ ਜੋੜੀ
ਪੰਜਾਬ ’ਚ ਮਿਲ ਰਹੀ ਹੈ ਮੋਬਾਈਲ ਦੀ ਲੋਕੇਸ਼ਨ
ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਸੁਸ਼ੀਲ ਪਹਿਲਵਾਨ ਰੋਜ਼ ਆਪਣਾ ਟਿਕਾਣਾ ਬਦਲ ਰਿਹਾ ਹੈ। ਉਹ ਇਕ ਟਿਕਾਣੇ ’ਤੇ ਕੁਝ ਘੰਟਿਆਂ ਜਾਂ ਇਕ ਦਿਨ ਹੀ ਰੁਕਦਾ ਹੈ। ਸੁਸ਼ੀਲ ਆਪਣੇ ਕੁਝ ਰਿਸ਼ਤੇਦਾਰਾਂ ਦੇ ਮੋਬਾਇਲ ਦਾ ਇਸਤੇਮਾਲ ਕਰ ਰਿਹਾ ਹੈ। ਹੁਣ ਉਹ ਹਰਿਆਣਾ ਤੇ ਯੂਪੀ ਤੋਂ ਨਿਕਲ ਕੇ ਪੰਜਾਬ ਪਹੁੰਚ ਗਿਆ ਹੈ। ਵੀਰਵਾਰ ਦਿਨ ਤੇ ਰਾਤ ’ਚ ਉਸ ਦੀ ਲੋਕੇਸ਼ਨ ਪੰਜਾਬ ਦੇ ਕੁਝ ਜ਼ਿਲਿਆਂ ’ਚੋਂ ਆਈ ਹੈ। ਪੁਲਸ ਦੀਆਂ ਟੀਮਾਂ ਸੁਸ਼ੀਲ ਨੂੰ ਫੜਨ ਲਈ ਪੰਜਾਬ ’ਚ ਦਬਿਸ਼ ਦੇ ਰਹੀਆਂ ਹਨ। ਇਕ ਦਿਨ ਪਹਿਲਾਂ ਸੁਸ਼ੀਲ ਨੂੰ ਪੰਜਾਬ ਦੇ ਬਹਾਦੁਰਗੜ੍ਹ ’ਚ ਦੇਖਿਆ ਗਿਆ ਸੀ।
ਦਿੱਲੀ ਪੁਲਸ ਨੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੀ ਦਬਾਅ ਪਾਉਣ ਦਾ ਕੀਤਾ ਖੰਡਨ
ਦਿੱਲੀ ਪੁਲਸ ਨੇ ਚਿੱਠੀ ਭੇਜ ਕੇ ਕਿਹਾ ਹੈ ਕਿ ਸੁਸ਼ੀਲ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਹੁੰਦੇ ਸਮੇਂ ਕਿਸੇ ਸੀਨੀਅਰ ਅਧਿਕਾਰੀ ਨੇ ਨਾਂ ਤਾਂ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਹੈ ਤੇ ਨਾ ਹੀ ਕੇਸ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਪੁਲਸ ਦੇ ਬੁਲਾਰੇ ਚਿਨਮਯ ਬਿਸਵਾਲ ਵੱਲੋਂ ਭੇਜੀ ਗਈ ਚਿੱਠੀ ’ਚ ਕਿਹਾ ਕਿ ਵਿਸ਼ੇਸ਼ ਕਮਿਸ਼ਨਰ ਪੱਧਰ ਦੇ ਅਧਿਕਾਰੀ ਵੱਲੋਂ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਇਆ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PCB ਇਸ ਤਾਰੀਖ਼ ਤੋਂ ਸ਼ੁਰੂ ਕਰ ਸਕਦਾ ਹੈ ਟੀ-20 ਲੀਗ PSL, ਅਬੂਧਾਬੀ ’ਚ ਖੇਡੇ ਜਾਣਗੇ ਮੈਚ
NEXT STORY