ਸੇਂਟ ਪੀਟਰਸਬਰਗ- ਲਗਾਤਾਰ ਦੂਜੇ ਸਾਲ ਸੀਜ਼ਨ-ਅੰਤ ਦੀ ਨੰਬਰ 1 ਰੈਂਕਿੰਗ ਹਾਸਲ ਕਰਕੇ, ਇਗਾ ਸਵਿਆਤੇਕ ਨੇ ਲਗਾਤਾਰ ਦੂਜੀ ਵਾਰ ਡਬਲਯੂ ਟੀ ਏ ਪਲੇਅਰ ਆਫ ਦਿ ਈਅਰ ਐਵਾਰਡ ਜਿੱਤਿਆ ਅਤੇ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਸੇਰੇਨਾ ਵਿਲੀਅਮਜ਼ ਤੋਂ ਬਾਅਦ ਦੂਜੀ ਮਹਿਲਾ ਟੈਨਿਸ ਖਿਡਾਰਨ ਬਣ ਗਈ। ਪਿਛਲੇ ਸਾਲ ਖੇਡ ਤੋਂ ਸੰਨਿਆਸ ਲੈ ਚੁੱਕੀ ਸੇਰੇਨਾ ਨੂੰ 2012 ਤੋਂ 2015 ਦਰਮਿਆਨ ਹਰ ਸਾਲ ਪਲੇਅਰ ਆਫ ਦਿ ਈਅਰ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ- ਪਾਕਿ ਕ੍ਰਿਕਟਰ ਅਸਦ ਨੇ ਸਾਰੇ ਸਵੂਰਪਾਂ ਨੂੰ ਕਿਹਾ ਅਲਵਿਦਾ, ਚੋਣਕਾਰ ਬਣਨਾ ਤੈਅ
ਉਨ੍ਹਾਂ ਨੂੰ ਇਹ ਸਨਮਾਨ ਕੁੱਲ ਸੱਤ ਵਾਰ ਮਿਲਿਆ। ਪੋਲੈਂਡ ਦੀ ਸਵਿਆਤੇਕ ਨੇ ਇਸ ਸਾਲ 68 ਮੈਚ ਜਿੱਤੇ ਅਤੇ 11 ਹਾਰੇ। ਉਨ੍ਹਾਂ ਨੇ ਫਰੈਂਚ ਓਪਨ ਸਮੇਤ ਛੇ ਖਿਤਾਬ ਜਿੱਤੇ। ਪਿਛਲੇ ਮਹੀਨੇ ਡਬਲਯੂ.ਟੀ.ਏ. ਫਾਈਨਲਜ਼ ਜਿੱਤ ਕੇ, ਉਨ੍ਹਾਂ ਨੇ ਆਰੀਨਾ ਸਬਾਲੇਂਕਾ ਨੂੰ ਨੰਬਰ ਇੱਕ ਰੈਂਕਿੰਗ ਤੋਂ ਬਾਹਰ ਕਰ ਦਿੱਤਾ। ਸਵਿਆਤੇਕ ਕੋਚ ਟੋਮਾਜ਼ ਵਿਕਟੋਰੋਵਸਕੀ ਨੂੰ ਕੋਚ ਆਫ ਦਿ ਈਅਰ ਦਾ ਪੁਰਸਕਾਰ ਮਿਲਿਆ ਜਦੋਂਕਿ ਏਲਿਨਾ ਸਵਿਤੋਲਿਨਾ ਨੂੰ ਸਰਵਸ਼੍ਰੇਸ਼ਠ ਵਾਪਸੀ ਦਾ ਪੁਰਸਕਾਰ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤੀ ਸਪਿਨਰ 'ਬੈਜ਼ਬਾਲ' ਦੀਆਂ ਧੱਜੀਆਂ ਉਡਾ ਸਕਦੇ ਹਨ, ਵਾਨ ਨੇ ਇੰਗਲੈਂਡ ਟੀਮ ਨੂੰ ਦਿੱਤੀ ਚਿਤਾਵਨੀ
NEXT STORY