ਲੰਡਨ : ਵਿੰਬਲਡਨ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੇ ਬਾਵਜੂਦ ਯੂਕ੍ਰੇਨ ਦੀ ਏਲੀਨਾ ਸਵਿਤੋਲਿਨਾ ਦੇ ਚਿਹਰੇ 'ਤੇ ਖੁਸ਼ੀ ਨਹੀਂ ਸੀ ਕਿਉਂਕਿ ਉਹ ਆਪਣੇ ਦੇਸ਼ 'ਤੇ ਰੂਸ ਦੇ ਮਿਜ਼ਾਈਲ ਹਮਲੇ ਤੋਂ ਚਿੰਤਤ ਦਿਖਾਈ ਦਿੱਤੀ। ਸਵਿਤੋਲਿਨਾ ਨੇ ਵਾਂਗ ਜ਼ਿਨਯੂ ਨੂੰ 6.2, 6.1 ਨਾਲ ਹਰਾ ਕੇ ਆਖਰੀ ਅੱਠ 'ਚ ਜਗ੍ਹਾ ਬਣਾਈ। ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੇ ਦੇਸ਼ ਦੇ ਲੋਕਾਂ ਦੇ ਹਨ੍ਹੇਰੇ ਜੀਵਨ ਵਿੱਚ ਰੌਸ਼ਨੀ ਅਤੇ ਖੁਸ਼ੀਆਂ ਦੀ ਕਿਰਨ ਲੈ ਕੇ ਆਵੇਗੀ। ਸਵਿਤੋਲੀਨਾ ਦੀ ਦਾਦੀ, ਚਾਚਾ ਅਤੇ ਕਈ ਰਿਸ਼ਤੇਦਾਰ ਯੂਕ੍ਰੇਨ ਵਿੱਚ ਹਨ। ਦਰਜਨਾਂ ਰੂਸੀ ਮਿਜ਼ਾਈਲਾਂ ਨੇ ਰਾਜਧਾਨੀ ਕੀਵ ਵਿੱਚ ਅਪਾਰਟਮੈਂਟਸ ਅਤੇ ਬੱਚਿਆਂ ਦੇ ਹਸਪਤਾਲ ਸਮੇਤ ਪੰਜ ਯੂਕ੍ਰੇਨੀ ਸ਼ਹਿਰਾਂ 'ਤੇ ਹਮਲਾ ਕੀਤਾ। ਇਸ ਹਮਲੇ 'ਚ ਘੱਟੋ-ਘੱਟ 31 ਲੋਕ ਮਾਰੇ ਗਏ ਸਨ ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਸਨ।
ਸਵਿਤੋਲੀਨਾ ਨੇ ਕਿਹਾ, ''ਮੇਰੇ ਲਈ ਇੱਥੇ ਰਹਿਣਾ ਮੁਸ਼ਕਲ ਹੈ। ਮੈਂ ਆਪਣੇ ਕਮਰੇ ਵਿੱਚ ਰਹਿਣਾ ਚਾਹੁੰਦੀ ਹਾਂ ਕਿਉਂਕਿ ਬਹੁਤ ਸਾਰੀਆਂ ਭਾਵਨਾਵਾਂ ਵੱਧ ਰਹੀਆਂ ਹਨ। ਅਜਿਹੇ ਦੁੱਖ ਭਰੇ ਦਿਨਾਂ ਵਿੱਚ ਕੁਝ ਵੀ ਕਰਨ ਦਾ ਮਨ ਨਹੀਂ ਕਰਦਾ। ਇਹ ਮੇਰੇ ਲਈ ਅਜਿਹਾ ਹੀ ਦਿਨ ਹੈ।
ਉਨ੍ਹਾਂ ਨੇ ਆਪਣੇ ਮੈਚ ਦੌਰਾਨ ਆਪਣੀ ਚਿੱਟੀ ਕਮੀਜ਼ 'ਤੇ ਕਾਲਾ ਰਿਬਨ ਬੰਨ੍ਹ ਕੇ ਖੇਡਿਆ।
ਵਿੰਬਲਡਨ : ਟੇਲਰ ਫ੍ਰਿਟਜ਼ ਨੇ ਜ਼ਵੇਰੇਵ ਨੂੰ ਹਰਾਇਆ, ਜੋਕੋਵਿਚ ਵੀ ਜਿੱਤੇ
NEXT STORY