ਲੰਡਨ— ਅਮਰੀਕਾ ਦੇ 13ਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਨੇ ਦੋ ਸੈੱਟਾਂ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਦੋ ਵਾਰ ਦੇ ਗ੍ਰੈਂਡ ਸਲੈਮ ਉਪ ਜੇਤੂ ਅਲੈਗਜ਼ੈਂਡਰ ਜਵੇਰੇਵ ਨੂੰ 4.6, 6.7, 6.4, 7.6, 6.3 ਨਾਲ ਹਰਾ ਕੇ ਵਿੰਬਲਡਨ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਹੁਣ ਉਨ੍ਹਾਂ ਦਾ ਸਾਹਮਣਾ ਇਟਲੀ ਦੇ 25ਵਾਂ ਦਰਜਾ ਪ੍ਰਾਪਤ ਲੋਰੇਂਜੋ ਮੁਸੇਟੀ ਨਾਲ ਹੋਵੇਗਾ, ਜੋ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਵਿੱਚ ਆਖ਼ਰੀ ਅੱਠ ਵਿੱਚ ਪਹੁੰਚਿਆ ਹੈ।
ਵਿੰਬਲਡਨ 2022 ਵਿੱਚ ਫ੍ਰਿਟਜ਼ ਨੂੰ ਰਾਫੇਲ ਨਡਾਲ ਨੇ ਹਰਾਇਆ ਸੀ। ਵਿਸ਼ਵ ਦੇ ਨੌਵੇਂ ਨੰਬਰ ਦੇ ਖਿਡਾਰੀ ਐਲੇਕਸ ਡੀ ਮਿਨੌਰ ਨੇ ਵੀ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਜਿੱਥੇ ਉਨ੍ਹਾਂ ਦਾ ਸਾਹਮਣਾ ਸੱਤ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨਾਲ ਹੋਵੇਗਾ। ਜੋਕੋਵਿਚ ਨੇ ਹੋਲਗਰ ਰੂਨ ਨੂੰ 6.3, 6.4, 6.2 ਨਾਲ ਹਰਾਇਆ। ਦਰਸ਼ਕ ਰੂਨੇ ਦੇ ਨਾਮ ਦੇ ਨਾਅਰੇ ਲਗਾ ਰਹੇ ਸਨ ਅਤੇ ਜੋਕੋਵਿਚ ਦੀ ਹੂਟਿੰਗ ਵੀ ਹੋਈ ਪਰ ਇਸ ਨਾਲ ਉਹ ਨਿਰਾਸ਼ ਨਹੀਂ ਹੋਏ।
ਮਹਿਲਾ ਵਰਗ ਵਿੱਚ ਇਟਲੀ ਦੀ ਜੈਸਮੀਨ ਪਾਓਲਿਨੀ ਨੇ ਜਿਓਵਨੀ ਐੱਮ ਪੇਰੀਕਾਰਡ ਨੂੰ 4.6, 6.3, 6.3, 6.2 ਨਾਲ ਹਰਾਇਆ। ਏਲੇਨਾ ਰਿਬਾਕਿਨਾ ਨੂੰ ਅਗਲੇ ਦੌਰ ਵਿੱਚ ਜਗ੍ਹਾ ਦਿੱਤੀ ਗਈ ਜਦੋਂ ਉਨ੍ਹਾਂ ਦੀ ਵਿਰੋਧੀ ਅੰਨਾ ਕਾਲਿੰਸਕਾਇਆ ਗੁੱਟ ਦੀ ਸੱਟ ਕਾਰਨ ਕੋਰਟ ਤੋਂ ਬਾਹਰ ਹੋ ਗਈ। ਹੁਣ ਉਨ੍ਹਾਂ ਦਾ ਸਾਹਮਣਾ ਏਲੀਨਾ ਸਵਿਤੋਲਿਨਾ ਨਾਲ ਹੋਵੇਗਾ ਜਿਸ ਨੇ ਵੈਂਗ ਜ਼ਿਨਯੂ ਨੂੰ 6.2, 6.1 ਨਾਲ ਹਰਾਇਆ ਸੀ। ਜਦੋਂ ਕਿ ਬਾਰਬਰਾ ਕ੍ਰੇਸਨੀਕੋਵਾ ਨੇ ਡੇਨੀਏਲ ਕੋਲਿੰਗਜ਼ ਨੂੰ 7.5, 6.3 ਨਾਲ ਅਤੇ ਯੇਲੇਨਾ ਓਸਤਾਪੇਂਕੋ ਨੇ ਯੂਲੀਆ ਪੁਤਿਨਤਸੇਵਾ ਨੂੰ 6.2, 6.3 ਨਾਲ ਹਰਾਇਆ।
ਬੈਂਗਲੁਰੂ ਅਕੈਡਮੀ 'ਚ ਰਾਹੁਲ ਦ੍ਰਾਵਿੜ ਦਾ ਨਿੱਘਾ ਸਵਾਗਤ, ਨੌਜਵਾਨ ਕ੍ਰਿਕਟਰਾਂ ਨੇ ਦਿੱਤਾ ਗਾਰਡ ਆਫ ਆਨਰ, ਵੀਡੀਓ
NEXT STORY