ਬਾਸੇਲ : ਖ਼ਰਾਬ ਲੈਅ ਨਾਲ ਜੂਝ ਰਹੀ ਪਿਛਲੀ ਵਾਰ ਦੀ ਚੈਂਪੀਅਨ ਪੀਵੀ ਸਿੰਧੂ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਸਵਿਸ ਓਪਨ ਸੁਪਰ 300 ਟੂਰਨਾਮੈਂਟ ਰਾਹੀਂ ਜਿੱਤ ਦੇ ਰਾਹ 'ਤੇ ਮੁੜਨ ਦੀ ਕੋਸ਼ਿਸ਼ ਕਰੇਗੀ। ਪਿਛਲੀ ਵਾਰ ਉੱਪ ਜੇਤੂ ਰਹੇ ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਐੱਚਐੱਸ ਪ੍ਰਣਯ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹੁਣਗੇ ਜੋ ਆਲ ਇੰਗਲੈਂਡ ਚੈਂਪੀਅਨਸ਼ਿਪ 'ਚ ਦੂਜੇ ਗੇੜ 'ਚ ਹੀ ਬਾਹਰ ਹੋ ਗਏ ਸਨ।
ਪੰਜਵਾਂ ਦਰਜਾ ਹਾਸਲ ਪ੍ਰਣਯ ਨੇ ਹਾਲਾਂਕਿ ਪਹਿਲੇ ਗੇੜ ਵਿਚ 2018 ਵਿਸ਼ਵ ਚੈਂਪੀਅਨਸ਼ਿਪ ਸਿਲਵਰ ਮੈਡਲ ਜੇਤੂ ਚੀਨ ਦੇ ਸ਼ੀ ਯੁਕੀ ਦਾ ਸਾਹਮਣਾ ਕਰਨਾ ਹੈ ਜੋ ਬਰਮਿੰਘਮ ਵਿਚ ਪਿਛਲੇ ਹਫ਼ਤੇ ਉਪ ਜੇਤੂ ਰਹੇ। ਪ੍ਰਣਯ ਸਿੰਗਲਜ਼ ਵਰਗ ਵਿਚ ਭਾਰਤ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਆਏ ਹਨ।
ਸਿੰਧੂ ਤੇ ਲਕਸ਼ੇ ਸੇਨ ਇਸ ਸੈਸ਼ਨ ਵਿਚ ਲੈਅ ਹਾਸਲ ਕਰਨ ਲਈ ਜੂਝਦੇ ਰਹੇ ਹਨ। ਸੱਟ ਕਾਰਨ ਲੰਬੇ ਸਮੇਂ ਤਕ ਕੋਰਟ ਤੋਂ ਦੂਰ ਰਹਿਣ ਤੋਂ ਬਾਅਦ ਚੰਗੇ ਨਤੀਜੇ ਨਾ ਆਉਣ ਨਾਲ ਸਿੰਧੂ ਨੇ ਆਪਣੇ ਕੋਰੀਆਈ ਕੋਚ ਪਾਰਕ ਤਾਏ ਸਾਂਗ ਨਾਲੋਂ ਰਿਸ਼ਤਾ ਤੋੜ ਲਿਆ ਸੀ। ਉਹ ਪਿਛਲੇ ਹਫ਼ਤੇ ਚੀਨ ਦੀ ਝਾਂਗ ਯੀ ਮਾਨ ਹੱਥੋਂ ਹਾਰ ਕੇ ਪਹਿਲੇ ਗੇੜ ਵਿਚ ਹੀ ਬਾਹਰ ਹੋ ਗਈ ਸੀ।
NZ vs SL, 2nd Test : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੀਰੀਜ਼ 'ਚ ਕੀਤਾ ਕਲੀਨ ਸਵੀਪ
NEXT STORY