ਨਵੀਂ ਦਿੱਲੀ- ਮਹਿਲਾ ਹਾਕੀ ਟੀਮ ਦੇ ਸਾਬਕਾ ਕੋਚ ਸੋਰਡ ਮਾਰਿਨ ਦੀ ਪੂਰੀ ਤਨਖਾਹ ਹਾਕੀ ਇੰਡੀਆ ਦੀ ਸਿਫਾਰਿਸ਼ ਤੋਂ ਬਾਅਦ ਰੋਕ ਦਿੱਤੀ ਗਈ ਕਿਉਂਕਿ ਉਨ੍ਹਾਂ ਨੂੰ ਆਧਿਕਾਰਕ ਲੈਪਟਾਪ ਨਾ ਵਾਪਸ ਕਰਨ ਕਾਰਨ ‘ਨਾ ਇਤਰਾਜ਼ ਪੱਤਰ’ (ਐੱਨ. ਓ. ਸੀ.) ਨਹੀਂ ਦਿੱਤਾ। ਨੀਦਰਲੈਂਡ ਦੇ ਮਾਰਿਨ ਅਨੁਸਾਰ ਇਹ ਲੈਪਟਾਪ ਹੁਣ ਭਾਰਤ ਪੁੱਜਣ ਵਾਲਾ ਹੈ। ਭਾਰਤੀ ਖੇਡ ਅਥਾਰਟੀ (ਸਾਇ) ਦੇ ਸੂਤਰਾਂ ਅਨੁਸਾਰ ਮਾਰਿਨ ਦੀ 6 ਦਿਨ ਦੀ ਤਨਖਾਹ (ਜੋ 1800 ਡਾਲਰ) ਹੈ, ਰੋਕ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- ਰੋਹਿਤ ਸ਼ਰਮਾ ਨੇ ਲਗਾਇਆ 23ਵਾਂ ਅਰਧ ਸੈਂਕੜਾ, ਇਹ ਰਿਕਾਰਡ ਵੀ ਕੀਤੇ ਆਪਣੇ ਨਾਂ
ਉਨ੍ਹਾਂ ਦਾ ਕਾਰਜਕਾਲ ਭਾਰਤੀ ਮਹਿਲਾ ਟੀਮ ਦੇ ਟੋਕੀਓ ਓਲੰਪਿਕ ਖੇਡਾਂ 'ਚ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਖਤਮ ਹੋ ਗਿਆ ਸੀ। ਸਾਇ ਦੇ ਸੂਤਰਾਂ ਨੇ ਕਿਹਾ ਕਿ ਹਾਕੀ ਇੰਡੀਆ ਨੇ ਲੈਪਟਾਪ ਦੇ ਸਬੰਧ ਵਿਚ ਰਿਪੋਰਟ ਕੀਤਾ ਕਿਉਂਕਿ ਇਸ ਵਿਚ ਮਹਿਲਾ ਹਾਕੀ ਟੀਮ ਦੇ ਮੈਂਬਰਾਂ ਦਾ ਸਾਰਾ ‘ਡਾਟਾ’ ਮੌਜੂਦ ਸੀ। ਡੇਨ ਬਾਸ਼ ਵਿਚ ਵਸੇ ਮਾਰਿਨ ਨੇ ਕਿਹਾ ਕਿ ਉਹ ਇਸ ਨੂੰ ਠੀਕ ਕਰਵਾਉਣ ਲਈ ਲੈ ਗਏ ਸਨ ਕਿਉਂਕਿ ਇਹ ਅਗਸਤ ਵਿਚ ਟੁੱਟ ਗਿਆ ਸੀ ਅਤੇ ਹੁਣ ਇਸ ਨੂੰ ਵਾਪਸ ਭੇਜ ਦਿੱਤਾ ਹੈ।
ਇਹ ਖ਼ਬਰ ਪੜ੍ਹੋ- T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਫਗਾਨਿਸਤਾਨ 'ਤੇ ਜਿੱਤ ਤੋਂ ਬਾਅਦ ਕਪਤਾਨ ਵਿਰਾਟ ਨੇ ਦਿੱਤਾ ਵੱਡਾ ਬਿਆਨ
NEXT STORY