ਸਿਡਨੀ– ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦੀਆਂ 5 ਵਿਚੋਂ 4 ਪਿੱਚਾਂ ਨੂੰ ਆਈ. ਸੀ. ਸੀ. ਨੇ ‘ਬਿਹਤਰੀਨ’ ਕਰਾਰ ਦਿੱਤਾ ਜਦਕਿ ਸਿਡਨੀ ਨੇ 5ਵੇਂ ਤੇ ਆਖਰੀ ਟੈਸਟ ਦੀ ਪਿੱਚ ਨੂੰ ‘ਠੀਕ-ਠਾਕ’ ਰੇਟਿੰਗ ਮਿਲੀ।
ਕ੍ਰਿਕਟ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 5 ਮੈਚਾਂ ਦੀ ਲੜੀ ਆਸਟ੍ਰੇਲੀਆ ਨੇ 3-1 ਨਾਲ ਜਿੱਤੀ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਬੀ. ਜੀ. ਟੀ.) ਦੇ ਫਾਈਨਲ ਲਈ ਵੀ ਕੁਆਲੀਫਾਈ ਕੀਤਾ।
ਆਈ. ਸੀ. ਸੀ. ਨੇ ਇਕ ਬਿਆਨ ਵਿਚ ਕਿਹਾ,‘‘ਪਰਥ ਸਟੇਡੀਅਮ, ਐਡੀਲੇਡ ਓਵਲ, ਗਾਬਾ ਤੇ ਮੈਲਬੋਰਨ ਕ੍ਰਿਕਟ ਗਰਾਊਂਡ ਦੀਆਂ ਪਿੱਚਾਂ ਬਹੁਤ ਚੰਗੀਆਂ ਸਨ। ਆਖਰੀ ਟੈਸਟ ਲਈ ਸਿਡਨੀ ਦੀ ਪਿੱਚ ਠੀਕ-ਠਾਕ ਸੀ ਜਿਹੜੀ ਆਈ. ਸੀ. ਸੀ. ਦੇ ਪੈਮਾਨੇ ’ਤੇ ਦੂਜੀ ਸਰਵੋਤਮ ਰੇਟਿੰਗ ਹੈ।’’
ਸਿਡਨੀ ਦੀ ਪਿੱਚ ਇਸ ਵਾਰ ਗੇਂਦਬਾਜ਼ਾਂ ਦੀ ਮਦਦਗਾਰ ਸੀ ਤੇ ਦੋਵੇਂ ਪਾਰੀਆਂ ਵਿਚ ਬੱਲੇਬਾਜ਼ ਜੂਝਦੇ ਨਜ਼ਰ ਆਏ। ਕ੍ਰਿਕਟ ਆਸਟ੍ਰੇਲੀਆ ਦੇ ਕ੍ਰਿਕਟ ਸੰਚਾਲਨ ਮੁਖੀ ਪੀਟਰ ਰੋਚ ਨੇ ਕਿਹਾ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਅਜਿਹੀਆਂ ਪਿੱਚਾਂ ਤਿਆਰ ਕਰੀਏ ਜਿਹੜੀਆਂ ਉਸ ਮੈਦਾਨ ਦੀ ਖੂਬੀ ਦੱਸਦੀਆਂ ਹੋਣ ਤੇ ਆਸਟ੍ਰੇਲੀਆਈ ਕ੍ਰਿਕਟ ਵਿਚ ਅਜਿਹਾ ਹੀ ਹੁੰਦਾ ਆਇਆ ਹੈ।’’
ਉਸ ਨੇ ਕਿਹਾ, ‘‘ਅਸੀਂ ਅਜਿਹੀਆਂ ਪਿੱਚਾਂ ਨਹੀਂ ਤਿਆਰ ਕਰਦੇ ਜਿਹੜੀਆਂ ਮੇਜ਼ਬਾਨ ਟੀਮ ਦੇ ਅਨੁਕੂਲ ਹੋਣ ਜਾਂ ਸਾਡੀ ਮਦਦ ਕਰਨ। ਅਸੀਂ ਚਾਹੁੰਦੇ ਹਾਂ ਕਿ ਬੱਲੇ ਤੇ ਗੇਂਦ ਵਿਚਾਲੇ ਚੰਗੀ ਮੁਕਾਬਲੇਬਾਜ਼ੀ ਹੋਵੇ ਤੇ ਨਤੀਜਾ ਨਿਕਲੇ। ਤਿਆਰੀਆਂ ’ਤੇ ਮੌਸਮ ਦਾ ਅਸਰ ਪਿਆ ਤੇ ਸਾਨੂੰ ਪਤਾ ਹੈ ਕਿ ਸਭ ਤੋਂ ਮਾਹਿਰ ਕਿਊਰੇਟਰ ਵੀ ਉਲਟ ਮੌਸਮ ਤੋਂ ਪ੍ਰਭਾਵਿਤ ਹੁੰਦੇ ਹਨ।’’
ਸਿਡਨੀ ਦੀ ਪਿੱਚ ਨੂੰ ਲੈ ਕੇ ਜਿੱਥੇ ਸੁਨੀਲ ਗਾਵਸਕਰ ਨੇ ਕਿਹਾ ਸੀ ਕਿ ਇਹ ਆਦਰਸ਼ ਪਿੱਚ ਨਹੀਂ ਸੀ ਤਾਂ ਉੱਥੇ ਹੀ, ਭਾਰਤੀ ਕੋਚ ਗੌਤਮ ਗੰਭੀਰ ਨੇ ਇਸ ਨੂੰ ‘ਮਸਾਲੇਦਾਰ’ ਤੇ ਟੈਸਟ ਕ੍ਰਿਕਟ ਲਈ ਚੰਗੀ ਦੱਸਿਆ ਸੀ।
ਤਾਮਿਲਨਾਡੂ ਡ੍ਰੈਗਨਜ਼ ਨੇ ਗੋਨਾਸਿਕਾ ਨੂੰ 5-6 ਨਾਲ ਹਰਾਇਆ
NEXT STORY