ਇੰਦੌਰ : ਸਿੱਧੇਸ਼ ਲਾਡ ਦੇ ਆਲਰਾਊਂਡ ਪ੍ਰਦਰਸ਼ਨ ਦੇ ਦੱਮ 'ਤੇ ਮੁੰਬਈ ਨੇ ਸੈਯਦ ਮੁਸ਼ਤਾਕ ਅਲੀ ਟੀ20 ਟਰਾਫੀ ਦੇ ਸੁਪਰ ਲੀਗ ਗਰੁੱਪ ਬੀ ਦੇ ਆਪਣੇ ਆਖਰੀ ਮੈਚ 'ਚ ਮੰਗਲਵਾਰ ਨੂੰ ਇੱਥੇ ਉਤਰ ਪ੍ਰਦੇਸ਼ ਨੂੰ 46 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਸੱਤ ਵਿਕਟਾਂ 'ਤੇ 183 ਦੌੜਾਂ ਦਾ ਵੱਡਾ ਸਕੋਰ ਬਣਾਇਆ। ਉਨ੍ਹਾਂ ਵੱਲੋਂ ਲਾਡ ਨੇ 44 ਗੇਂਦਾਂ 'ਤੇ 62 ਦੌੜਾਂ ਬਣਾਏ। ਉਨ੍ਹਾਂ ਨੇ ਏਕਨਾਥ ਉਕਰਕੇ ਨੇ (36 ਗੇਂਦਾਂ 'ਤੇ 46 ਦੌੜਾਂ) ਦੇ ਨਾਲ ਦੂਜੀ ਵਿਕਟ ਲਈ 96 ਦੌੜਾਂ ਜੋੜ ਕੇ ਵੱਡੇ ਸਕੋਰ ਦੀ ਨੀਂਹ ਰੱਖੀ। ਕਪਤਾਨ ਸ਼ਰੇਅਸ ਅਈਯਰ ਨੇ 27 ਗੇਂਦਾਂ 'ਤੇ 43 ਦੌੜਾਂ ਦਾ ਮਹੁਤਵਪੂਰਨ ਯੋਗਦਾਨ ਦਿੱਤਾ। 
ਫਾਈਨਲ ਦੀ ਦੋੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਉੱਤਰ ਪ੍ਰਦੇਸ਼ ਦੇ ਵੱਲੋਂ ਅੰਕਿਤ ਰਾਜਪੂਤ ਨੇ 47 ਦੌੜਾਂ ਦੇ ਕੇ ਤਿੰਨ ਵਿਕਟ ਲਈ। ਇਸ ਤੋਂ ਬਾਅਦ ਮੁੰਬਈ ਦੇ ਗੇਂਦਬਾਜਾਂ ਨੇ ਉਤਰ ਪ੍ਰਦੇਸ਼ ਨੂੰ 19 ਓਵਰ 'ਚ 137 ਦੌੜਾਂ 'ਤੇ ਆਊਟ ਕਰ ਦਿੱਤਾ। ਮੁੰਬਈ ਵਲੋਂ ਸ਼ਾਰਦੁਲ ਠਾਕੁਰ (3-15), ਸਿੱਧੇਸ਼ ਲਾਡ (3-23) ਤੇ ਸ਼ਿਵਮ ਦੁਬੇ (3-31) ਨੇ ਤਿੰਨ- ਤਿੰਨ ਵਿਕਟਾਂ ਹਾਸਲ ਕੀਤੀਆਂ। ਉਤਰ ਪ੍ਰਦੇਸ਼ ਵਲੋਂ ਸੌਰਭ ਕੁਮਾਰ (24) ਤੇ ਪ੍ਰਿਅਮ ਗਰਗ (23) ਹੀ 20 ਦੌੜਾਂ ਦੀ ਗਿਣਤੀ ਪਾਰ ਕਰ ਪਾਏ।
ਓਸਾਕਾ ਸੌਖੀ ਜਿੱਤ ਨਾਲ ਇੰਡੀਅਨ ਵੇਲਸ ਦੇ ਚੌਥੇ ਦੌਰ 'ਚ
NEXT STORY