ਇੰਡੀਅਨ ਵੇਲਸ (ਅਮਰੀਕਾ)— ਵਿਸ਼ਵ ਦੀ ਨੰਬਰ ਇਕ ਖਿਡਾਰਨ ਅਤੇ ਮੌਜੂਦਾ ਚੈਂਪੀਅਨ ਨਾਓਮੀ ਓਸਾਕਾ ਨੇ ਅਮਰੀਕਾ ਦੀ ਡੇਨੀਅਲੀ ਕੋਲਨਸੀ ਨੂੰ ਸਿੱਧੇ ਸੈੱਟਾਂ 'ਚ 6-4, 6-2 ਨਾਲ ਹਰਾ ਕੇ ਡਬਲਿਊ.ਟੀ.ਏ. ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ 'ਚ ਜਗ੍ਹਾ ਬਣਾਈ। ਆਸਟਰੇਲੀਆਈ ਓਪਨ ਦੇ ਰੂਪ 'ਚ ਆਪਣਾ ਦੂਜਾ ਗ੍ਰੈਂਡਸਲੈਮ ਖਿਤਾਬ ਜਿੱਤਣ ਵਾਲੀ ਓਸਾਕਾ ਅਗਲੇ ਦੌਰ 'ਚ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨਾਲ ਭਿੜੇਗੀ। ਇਸ 23ਵਾਂ ਦਰਜਾ ਪ੍ਰਾਪਤ ਖਿਡਾਰਨ ਨੇ ਰੂਸ ਦੀ ਇਕਟੇਰੀਨਾ ਅਲੇਕਸਾਂਦਰੋਵਾ ਨੂੰ 6-4, 6-2 ਨਾਲ ਹਰਾਇਆ।

ਤੀਜੇ ਦੌਰ ਦੇ ਇਕ ਹੋਰ ਮੁਕਾਬਲੇ 'ਚ ਤਿੰਨ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਐਂਜੇਲਿਕ ਕਰਬਰ ਨੇ ਪਹਿਲਾ ਸੈਟ ਗੁਆਉਣ ਦੇ ਬਾਅਦ ਵਾਪਸੀ ਕਰਕੇ ਰੂਸੀ ਕੁਆਲੀਫਾਇਰ ਨਤਾਲੀਆ ਵਿਖਲਾਯੰਤਸੇਵਾ ਨੂੰ 3-6, 6-1, 6-3 ਨਾਲ ਹਰਾਇਆ। ਉਨ੍ਹਾਂ ਨੂੰ ਹੁਣ ਬੇਲਾਰੂਸ ਦੀ ਆਰਯਨਾ ਸਬਾਲੇਂਕਾ ਦਾ ਸਾਹਮਣਾ ਹੋਵੇਗਾ ਜਿਨ੍ਹਾਂ ਨੇ ਲੇਸੀਆ ਸੁਰੇਂਕੋ ਨੂੰ 6-2, 7-5 ਨਾਲ ਹਰਾਇਆ। 7 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਵੀਨਸ ਵਿਲੀਅਮਸਨ ਨੇ ਹਮਵਤਨ ਅਮਰੀਕੀ ਕ੍ਰਿਸਟੀਨਾ ਮੈਕਾਲੇ ਨੂੰ 6-2, 7-5 ਨਾਲ ਹਰਇਆ। ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਮੋਨਾ ਬ੍ਰਾਥਲੇਲ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਜਿਨ੍ਹਾਂ ਨੇ ਹਮਵਤਨ ਜਰਮਨ ਖਿਡਾਰਨ ਜੂਲੀਆ ਗਾਰਜੇਸ ਨੂੰ 7-5, 1-6, 6-4 ਨਾਲ ਹਰਾਇਆ।
ਕਾਰਲੋਵਿਚ ਹੱਥੋਂ ਹਾਰ ਕੇ ਗੁਣੇਸ਼ਵਰਨ ਇੰਡੀਅਨਸ ਵੇਲਸ ਦੇ ਤੀਜੇ ਦੌਰ ਤੋਂ ਬਾਹਰ
NEXT STORY