ਬੈਂਗਲੁਰੂ– ਕਪਤਾਨ ਮਨਦੀਪ ਸਿੰਘ ਦੀਆਂ ਅਜੇਤੂ 99 ਦੌੜਾਂ ਤੇ ਗੁਰਕੀਰਤ ਸਿੰਘ ਮਾਨ (63) ਦੇ ਨਾਲ ਉਸਦੀ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਪੰਜਾਬ ਨੇ ਸੋਮਵਾਰ ਨੂੰ ਇੱਥੇ ਤ੍ਰਿਪੁਰਾ ਨੂੰ 22 ਦੌੜਾਂ ਨਾਲ ਹਰਾ ਕੇ ਲਗਾਤਾਰ 5ਵੀਂ ਜਿੱਤ ਦੇ ਨਾਲ ਗਰੁੱਪ-ਏ ਵਿਚ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਨਾਕਆਊਟ ਵਿਚ ਜਗ੍ਹਾ ਬਣਾ ਲਈ ਹੈ।
ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਆਪਣੇ ਓਪਨਰ ਜਲਦੀ ਗੁਆ ਦਿੱਤੇ ਪਰ ਇਸ ਤੋਂ ਬਾਅਦ ਮਨਦੀਪ ਤੇ ਗੁਰਕੀਰਤ ਨੇ ਤੀਜੀ ਵਿਕਟ ਲਈ 110 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ ਨੇ ਟੀਮ ਨੇ 3 ਵਿਕਟਾਂ ’ਤੇ 183 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਮਨਦੀਪ ਨੇ ਆਪਣੀ 66 ਗੇਂਦਾਂ ਦੀ ਪਾਰੀ ਵਿਚ 9 ਚੌਕੇ ਤੇ 4 ਛੱਕੇ ਲਾਏ ਪਰ ਉਹ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਲਾਉਣ ਤੋਂ ਖੁੰਝ ਗਿਆ।
ਗੁਰਕੀਰਤ ਨੇ 33 ਗੇਂਦਾਂ ਖੇਡੀਆਂ ਤੇ 3 ਚੌਕੇ ਤੇ 6 ਛੱਕੇ ਲਾਏ। ਤ੍ਰਿਪੁਰਾ ਦੀ ਟੀਮ ਵੱਡੇ ਟੀਚੇ ਦਾ ਸਾਹਮਣੇ 4 ਵਿਕਟਾਂ ’ਤੇ 161 ਦੌੜਾਂ ਹੀ ਬਣਾ ਸਕੀ। ਪੰਜਾਬ ਦੀ ਇਹ ਪੰਜਵੀਂ ਜਿੱਤ ਹੈ ਤੇ ਉਹ ਗਰੁੱਪ-ਏ ਵਿਚ 20 ਅੰਕ ਲੈ ਕੇ ਚੋਟੀ ’ਤੇ ਰਿਹਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਦਾ ਆਯੋਜਨ ਵਾਇਰਸ ’ਤੇ ਜਿੱਤ ਦਾ ਪ੍ਰਤੀਕ ਹੋਵੇਗਾ : ਜਾਪਾਨੀ ਪ੍ਰਧਾਨ ਮੰਤਰੀ
NEXT STORY