ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਆਪਣੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਨਾਲ ਕਰੇਗਾ, ਜਿਸ ਦੇ ਮੈਚ 10 ਤੋਂ 31 ਜਨਵਰੀ ਵਿਚਾਲੇ 6 ਰਾਜਾਂ ਵਿਚ ਖੇਡੇ ਜਾਣਗੇ, ਜਿੱਥੇ ਜੈਵ ਸੁਰੱਖਿਅਤ ਮਾਹੌਲ ਤਿਆਰ ਕੀਤਾ ਜਾਵੇਗਾ। ਇਸ ਵਿਚ ਹਿੱਸਾ ਲੈਣ ਵਾਲੀ ਟੀਮ ਨੂੰ 2 ਜਨਵਰੀ ਨੂੰ ਆਪਣੇ ਸਬੰਧਤ ਜੈਵ ਸੁਰੱਖਿਅਤ ਵਾਤਾਵਰਣ ਵਿਚ ਪਹੁੰਚਣਾ ਪਵੇਗਾ। ਇਹ ਪਤਾ ਲੱਗਾ ਹੈ ਕਿ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਸਾਰੀਆਂ ਰਾਜ ਇਕਾਈਆਂ ਨੂੰ ਮੇਲ ਕਰਕੇ ਦੱਸਿਆ ਹੈ ਕਿ ਘਰੇਲੂ ਸੈਸ਼ਨ ਦੀ ਸ਼ੁਰੂਆਤ ਮੁਸ਼ਤਾਕ ਅਲੀ ਟਰਾਫੀ ਨਾਲ ਹੋਵੇਗੀ ਪਰ ਇਸ ਨੂੰ ਲੈ ਕੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਰਣਜੀ ਟਰਾਫੀ ਕਦੋਂ ਸ਼ੁਰੂ ਹੋਵੇਗੀ।
ਕੋਵਿਡ-19 ਮਹਾਮਾਰੀ ਦੇ ਕਾਰਣ ਸਾਰਾ ਪ੍ਰੋਗਰਾਮ ਗੜਬੜਾਇਆ ਹੋਇਆ ਹੈ । ਸ਼ਾਰ ਨੇ ਰਾਜ ਇਕਾਈਆਂ ਨੂੰ ਲਿਖਿਆ ਹੈ,''ਤੁਹਾਡੀਆਂ ਪ੍ਰਤੀਕਿਰਿਆਵਾਂ ਦਾ ਮੁਲਾਂਕਣ ਕਰਨ ਤੇ ਫੀਡਬੈਕ ਲੈਣ ਤੋਂ ਬਾਅਦ ਮੈਨੂੰ ਤੁਹਾਨੂੰ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀ. ਸੀ. ਸੀ. ਆਈ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਨਾਲ 2020-21 ਦੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਿਹਾ ਹੈ।''
ਅਸ਼ਵਿਨ ਦੱਤਾ ਅਤੇ ਆਮਿਰ ਸਈਦ ਦੀ ਦੋਹਰੀ ਜਿੱਤ
ਉਸ ਨੇ ਲਿਖਿਆ ਹੈ, ''ਸ਼ਨੀਵਾਰ, 2 ਜਨਵਰੀ 2021 ਤਕ ਟੀਮਾਂ ਆਪਣੇ ਸਬੰਧਤ ਜੈਵ ਸੁਰੱਖਿਅਤ ਮਾਹੌਲ ਵਿਚ ਪਹੁੰਚ ਜਾਣਗੀਆਂ। ਐਤਵਾਰ, 10 ਜਨਵਰੀ 2021 ਤੋਂ ਟੂਰਨਾਮੈਂਟ ਸ਼ੁਰੂ ਹੋਵੇਗਾ ਤੇ ਫਾਈਨਲ 31 ਜਨਵਰੀ 2021 ਨੂੰ ਖੇਡਿਆ ਜਾਵੇਗਾ।''
ਸ਼ਾਹ ਨੇ ਹਾਲਾਂਕਿ ਕਿਹਾ ਕਿ ਰਣਜੀ ਟਰਾਫੀ ਤੇ ਵਿਜੇ ਹਜ਼ਾਰੇ ਟਰਾਫੀ 'ਤੇ ਫੈਸਲਾ ਮੁਸ਼ਤਾਕ ਅਲੀ ਟਰਾਫੀ ਦੇ ਗਰੁੱਪ ਗੇੜ ਦੇ ਮੈਚ ਪੂਰੇ ਹੋਣ ਤੋਂ ਬਾਅਦ ਕੀਤਾ ਜਾਵੇਗਾ। ਇਸ ਵਿਚ ਮੈਂਬਰਾਂ ਦਾ ਫੀਡਬੈਕ ਮਾਇਨੇ ਰੱਖੇਗਾ। ਪਤਾ ਲੱਗਾ ਹੈ ਕਿ ਮੁਸ਼ਤਾਕ ਅਲੀ ਟਰਾਫੀ ਦਾ ਆਯੋਜਨ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਬੀ. ਸੀ. ਸੀ. ਆਈ. ਫਰਵਰੀ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਖਿਡਾਰੀਆਂ ਦੀ ਨਿਲਾਮੀ ਕਰਨਾ ਚਾਹੁੰਦਾ ਹੈ। ਇਸ ਵਾਰ ਇਸ ਵਿਚ 9 ਜਾਂ 10 ਟੀਮਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਜੇਕਰ ਹੋਰ ਟੂਰਨਾਮੈਂਟਾਂ ਦੀ ਗੱਲ ਕੀਤੀ ਜਾਵੇ ਤਾਂ ਰਣਜੀ ਟਰਾਫੀ ਦੀ ਬਜਾਏ ਵਿਜੇ ਹਜ਼ਾਰੇ ਟਰਾਫੀ ਆਯੋਜਿਤ ਕੀਤੀ ਜਾ ਸਕਦੀ ਹੈ ਕਿਉਂਕਿ ਇਸਦਾ ਆਯੋਜਨ ਮੁਸ਼ਤਾਕ ਅਲੀ ਟਰਾਫੀ ਵਲੋਂ ਘੱਟ ਸਮੇਂ ਵਿਚ ਕੀਤਾ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਟੀਮ 'ਚ ਯੋਗਦਾਨ ਦੇਣ ਨੂੰ ਤਿਆਰ ਹਾਂ : ਵਿਹਾਰੀ
NEXT STORY