ਸਪੋਰਟਸ ਡੈਸਕ- ਵੈਸਟਇੰਡੀਜ਼ ਦੇ ਸਾਬਕਾ ਮਹਾਨ ਤੇਜ਼ ਗੇਂਦਬਾਜ਼ ਐਂਡੀ ਰਾਬਰਟਸ ਦਾ ਮੰਨਣਾ ਹੈ ਕਿ ਮੌਜੂਦਾ ਪੀੜ੍ਹੀ ਦੇ ਤੇਜ਼ ਗੇਂਦਬਾਜ਼ ਤੇਜ਼ ਗੇਂਦਬਾਜ਼ੀ ਕਰਨ ਦੀ ਬਜਾਏ ਆਪਣੀ ਲਾਈਨ ਤੇ ਲੈਂਥ 'ਤੇ ਜ਼ਿਆਦਾ ਧਿਆਨ ਦਿੰਦੇ ਹਨ। ਆਪਣੇ ਖੇਡ ਦੇ ਦਿਨਾਂ 'ਚ ਰਾਬਰਟਸ ਟੈਸਟ ਤੇ ਵਨ-ਡੇ ਦੋਵੇਂ ਮੈਚਾਂ 'ਚ ਵੈਸਟਇੰਡੀਜ਼ ਦੇ ਮਹਾਨ ਤੇਜ਼ ਗੇਂਦਬਾਜ਼ੀ ਅਟੈਕ ਦੇ ਅਹਿਮ ਹਿੱਸਾ ਸਨ।
ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦਾ ਦਾਅਵਾ- ਜੇਕਰ ਅਜਿਹਾ ਹੁੰਦਾ ਤਾਂ ਸਚਿਨ ਬਣਾ ਲੈਂਦੇ 1 ਲੱਖ ਦੌੜਾਂ, ਜਾਣੋ ਕੀ ਹੈ ਮਾਮਲਾ
ਰਾਬਰਟਸ ਨੇ ਕਿਹਾ ਕਿ ਮੇਰੇ ਲਈ ਇਹ ਓਨਾ ਉਤਸ਼ਾਹਜਨਕ ਨਹੀਂ ਹੈ ਜਿੰਨਾ 15-20 ਸਾਲ ਪਹਿਲਾਂ ਸੀ। ਮਹਾਨ ਲੋਕਾਂ ਦੇ ਖ਼ਤਮ ਹੋਣ ਦੇ ਬਾਅਦ ਵੀ ਸਾਡੇ ਕੋਲ ਅਜੇ ਵੀ ਕੁਝ ਯੁਵਾ ਖਿਡਾਰੀ ਆ ਰਹੇ ਸਨ। ਮੈਨੂੰ ਨਹੀਂ ਪਤਾ ਇਹ ਕਿਸਦਾ ਆਗਮਨ ਹੈ। ਟੀ-20 ਫਾਰਮੈਟ ਗੇਂਦਬਾਜ਼ਾਂ ਨੂੰ ਓਨੀ ਤੇਜ਼ੀ ਨਾਲ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਨਹੀਂ ਕਰਨ ਦੇ ਰਿਹਾ ਹੈ। ਲੋਕ ਅੱਜਕੱਲ ਅਸਲ ਤੇਜ਼ ਗੇਂਦਬਾਜ਼ੀ ਦੀ ਬਜਾਏ ਲਾਈਨ ਤੇ ਲੈਂਥ 'ਤੇ ਜ਼ਿਆਦਾ ਧਿਆਨ ਦੇ ਰਹੇ ਹਨ।
ਰਾਬਰਟਸ ਨੇ ਅੱਗੇ ਕਿਹਾ ਕਿ ਕੋਈ ਵੀ ਤੇਜ਼ ਦੌੜਦਾ ਹੈ ਤੇ ਗੇਂਦਬਾਜ਼ੀ ਕਰਦਾ ਹੈ ਉਹ ਮੈਨੂੰ ਪਸੰਦ ਹੈ ਕਿਉਂਕਿ ਤੁਸੀਂ ਇਕ ਚੰਗੇ ਤੇਜ਼ ਗੇਂਦਬਾਜ਼ ਨੂੰ ਇਕ ਚੰਗੇ ਸਵਿੰਗ ਗੇਂਦਬਾਜ਼ ਜਾਂ ਇਕ ਚੰਗੇ ਮੱਧ ਗਤੀ ਦੇ ਗੇਂਦਬਾਜ਼ 'ਚ ਬਦਲ ਸਕਦੇ ਹੋ। ਪਰ ਤੁਸੀਂ ਇਕ ਮੱਧ ਗਤੀ ਦੇ ਤੇ਼ਜ਼ ਗੇਂਦਬਾਜ਼ ਤੋ ਇਕ ਤੇਜ਼ ਗੇਂਦਬਾਜ਼ ਨਹੀਂ ਬਣ ਸਕਦੇ। ਤੇਜ਼ ਗੇਂਦਬਾਜ਼ਾਂ ਨੂੰ ਅਜਿਹਾ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ : ਮੈਂ ਹਮੇਸ਼ਾ ਸਖ਼ਤ ਮਿਹਨਤ ਕੀਤੀ ਹੈ ਤੇ ਅੱਗੇ ਵੀ ਕਰਦਾ ਰਹਾਂਗਾ : ਹਾਰਦਿਕ ਪੰਡਯਾ
ਰਾਬਰਟਸ ਅੰਡਰ-19 ਵਿਸ਼ਵ ਕੱਪ 'ਚ ਵੈਸਟਇੰਡੀਜ਼ ਟੀਮ ਦੇ ਬਾਹਰ ਹੋ ਜਾਣ ਨਾਲ ਬਹੁਤ ਦੁੱਖੀ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖੇਡ ਖ਼ਾਸ ਤੌਰ 'ਤੇ ਵੈਸਟਇੰਡੀਜ਼ ਕ੍ਰਿਕਟ ਲਈ ਬਹੁਤ ਜਨੂੰਨ ਹੈ। ਇਸ ਲਈ ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਵੈਸਟਇੰਡੀਜ਼ ਅੰਡਰ-19 ਪ੍ਰਤੀਯੋਗਿਤਾ ਦੇ ਆਖ਼ਰੀ ਪੜਾਅ 'ਚ ਹਿੱਸਾ ਨਹੀਂ ਲੈ ਰਿਹਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਂ ਹਮੇਸ਼ਾ ਸਖ਼ਤ ਮਿਹਨਤ ਕੀਤੀ ਹੈ ਤੇ ਅੱਗੇ ਵੀ ਕਰਦਾ ਰਹਾਂਗਾ : ਹਾਰਦਿਕ ਪੰਡਯਾ
NEXT STORY