ਦੁਬਈ- ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਓਮਾਨ ਵਿਚ ਟੀ-20 ਵਰਲਡ ਕੱਪ ਜਿੱਤ ਕੇ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਆਪਣੀ ਕਪਤਾਨੀ ਦੀ ਪਾਰੀ ਦਾ ਅੰਤ ਕਰਨ ਦੇ ਹੱਕਦਾਰ ਹਨ। ਕੋਹਲੀ ਵਿਸ਼ਵ ਕੱਪ ਤੋਂ ਬਾਅਦ ਭਾਰਤ ਦੀ ਟੀ-20 ਟੀਮ ਦੀ ਕਪਤਾਨੀ ਛੱਡ ਦੇਣਗੇ ਤੇ ਰੈਨਾ ਨੇ ਕਿਹਾ ਕਿ ਇਹ ਸ਼ਾਨਦਾਰ ਕਪਤਾਨ ਟੀਮ ਦੇ ਆਪਣੇ ਸਾਥੀਆਂ ਤੋਂ ਸ਼ਾਨਦਾਰ ਵਿਦਾਈ ਦਾ ਹੱਕਦਾਰ ਹੈ।
ਰੈਨਾ ਨੇ ਕਿਹਾ ਕਿ ਵਰਲਡ ਕੱਪ ਵਿਚ ਟੀਮ ਇੰਡੀਆ ਲਈ ਸੁਨੇਹਾ ਆਮ ਹੈ ਕਿ ਵਿਰਾਟ ਕੋਹਲੀ ਲਈ ਸ਼ਾਨਦਾਰ ਪ੍ਰਦਰਸ਼ਨ ਕਰੋ ਤੇ ਖ਼ਿਤਾਬ ਜਿੱਤੋ। ਇਸ ਟੂਰਨਾਮੈਂਟ ਵਿਚ ਉਹ ਕਪਤਾਨ ਦੇ ਰੂਪ ਵਿਚ ਆਖ਼ਰੀ ਵਾਰ ਉਤਰਨਗੇ ਇਸ ਲਈ ਉਨ੍ਹਾਂ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਸਾਰਿਆਂ ਨੂੰ ਯਕੀਨ ਦਿਵਾਉਣ ਕਿ ਅਸੀਂ ਕਰ ਸਕਦੇ ਹਾਂ ਤੇ ਸਾਨੂੰ ਉਨ੍ਹਾਂ ਦਾ ਸਾਥ ਦੇਣਾ ਪਵੇਗਾ। ਸਾਡੇ ਕੋਲ ਖਿਡਾਰੀ ਹਨ ਤੇ ਸਾਡੇ ਕੋਲ ਲੈਅ ਹੈ ਅਸੀਂ ਸਿਰਫ਼ ਮੈਦਾਨ 'ਤੇ ਉਤਰ ਕੇ ਯੋਜਨਾ ਨੂੰ ਚੰਗੀ ਤਰ੍ਹਾਂ ਲਾਗੂ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਸਾਰੇ ਖਿਡਾਰੀ ਯੂ. ਏ. ਈ. ਵਿਚ ਸਮਾਪਤ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਖੇਡੇ ਹਨ ਤੇ ਉਹ ਇਸ ਮਾਹੌਲ ਵਿਚ ਅੱਠ ਜਾਂ ਜਾਂ ਨੌਂ ਮੈਚ ਖੇਡ ਕੇ ਚੋਟੀ ਦੀ ਲੈਅ ਵਿਚ ਹਨ। ਇਸ ਨਾਲ ਸਾਰੀਆਂ ਹੋਰ ਟੀਮਾਂ 'ਤੇ ਭਾਰਤ ਦਾ ਪਲੜਾ ਭਾਰੀ ਹੈ ਤੇ ਇਹ ਭਾਰਤ ਨੂੰ ਵਰਲਡ ਕੱਪ ਜਿੱਤਣ ਦਾ ਮੁੱਖ ਦਾਅਵੇਦਾਰ ਬਣਾਉਂਦਾ ਹੈ। ਯੂ. ਏ. ਈ. ਦੇ ਹਾਲਾਤ ਕਾਫੀ ਹੱਦ ਤਕ ਭਾਰਤ ਤੇ ਪਾਕਿਸਤਾਨ ਵਾਂਗ ਵੀ ਹਨ। ਇਹ ਏਸ਼ੀਆਈ ਟੀਮਾਂ ਕੋਲ ਚੰਗਾ ਮੌਕਾ ਹੈ ਕਿ ਉਹ ਆਪਣੀ ਕੁਦਰਤੀ ਖੇਡ ਖੇਡਣ।
ਇੰਗਲੈਂਡ ਵਿਰੁੱਧ ਅਭਿਆਸ ਮੈਚ 'ਚ ਕੋਹਲੀ ਦੀਆਂ ਨਜ਼ਰਾਂ ਬੱਲੇਬਾਜ਼ ਕ੍ਰਮ ਨੂੰ ਸਹੀ ਕਰਨ 'ਤੇ
NEXT STORY