ਦੁਬਈ- ਤੇਜ਼ ਗੇਂਦਬਾਜ਼ ਟਿਮ ਸਾਊਥੀ ਦਾ ਮੰਨਣਾ ਹੈ ਕਿ ਪਹਿਲੇ ਮੈਚ 'ਚ ਹਾਰ ਝੱਲਣ ਦੇ ਬਾਅਦ ਭਾਰਤ ਤੇ ਨਿਊਜ਼ੀਲੈਂਡ ਦੋਵੇਂ ਟੀ-20 ਵਰਲਡ ਕੱਪ ਸੁਪਰ-12 ਪੜਾਅ ਦੇ ਮੁਕਾਬਲੇ 'ਚ ਐਤਵਾਰ ਨੂੰ ਇਕ ਦੂਜੇ ਨੂੰ ਹਰਾਉਣ ਨੂੰ ਬੇਤਾਬ ਹੋਣਗੇ ਜਿਸ ਨਾਲ ਇਹ ਮੈਚ ਰੋਮਾਂਚਕ ਹੋਣ ਦੀ ਪੂਰੀ ਉਮੀਦ ਹੈ। ਭਾਰਤ ਤੇ ਨਿਊਜ਼ੀਲੈਂਡ ਨੂੰ ਪਹਿਲੇ ਮੈਚ 'ਚ ਪਾਕਿਸਤਾਨ ਨੇ ਹਰਾਇਆ। ਵਿਰਾਟ ਕੋਹਲੀ ਦੀ ਟੀਮ ਨੂੰ 10 ਵਿਕਟਾਂ ਤੇ ਕੇਨ ਵਿਲੀਅਮਸਨ ਦੀ ਟੀਮ ਨੂੰ ਪੰਜ ਵਿਕਟਾਂ ਨਾਲ ਹਾਰ ਝੱਲਣੀ ਪਈ।
ਸਾਊਥੀ ਨੇ ਅਭਿਆਸ ਸੈਸ਼ਨ ਦੇ ਬਾਅਦ ਕਿਹਾ, ‘ਭਾਰਤੀ ਟੀਮ ਬਿਹਤਰੀਨ ਹੈ ਤੇ ਕਈ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹਾਰ ਦੇ ਬਾਅਦ ਉਹ ਜਿੱਤ ਲਈ ਉਤਸ਼ਾਹਤ ਹੋਣਗੇ। ਦੋਵੇਂ ਟੀਮਾਂ ਵਲੋਂ ਇਹ ਰੋਮਾਂਚਕ ਮੁਕਾਬਲਾ ਹੋਵੇਗਾ।' ਉਨ੍ਹਾਂ ਕਿਹਾ, ‘ਪਹਿਲਾ ਮੈਚ ਹਮੇਸ਼ਾ ਮੁਸ਼ਕਲ ਹੁੰਦਾ ਹੈ। ਪਾਕਿਸਤਾਨ ਨੇ ਸਾਨੂੰ ਉੱਨੀ ਸਾਬਤ ਕਰ ਦਿੱਤਾ ਪਰ ਅਸੀਂ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਕੇ ਮੈਚ 'ਚ ਉਤਰਾਂਗੇ। ਇੱਥੇ ਕੋਈ ਵੀ ਮੈਚ ਸੌਖਾ ਨਹੀਂ ਹੈ।'
ਨਿਊਜ਼ੀਲੈਂਡ ਇਸ ਟੂਰਨਾਮੈਂਟ ਦੇ ਦੌਰਾਨ ਪਹਿਲੀ ਵਾਰ ਦੁਬਈ ਕੌਮਾਂਤਰੀ ਸਟੇਡੀਅਮ 'ਚ ਖੇਡੇਗਾ ਜਦਕਿ ਭਾਰਤ ਨੂੰ ਪਹਿਲੇ ਮੈਚ 'ਚ ਇਸੇ ਮੈਦਾਨ 'ਤੇ ਹਾਰ ਦਾ ਮਿਲੀ ਸੀ। ਸਾਊਥੀ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਥੋਂ ਦੇ ਹਾਲਾਤ ਨਿਊਜ਼ੀਲੈਂਡ ਤੋਂ ਵੱਖ ਹਨ। ਅਜਿਹੇ 'ਚ ਹਾਲਾਤ ਦੇ ਮੁਤਾਬਕ ਢਲਣਾ ਹੀ ਸਫਲਤਾ ਦੀ ਕੁੰਜੀ ਹੈ ਤੇ ਸਾਨੂੰ ਇਨ੍ਹਾਂ ਮੈਦਾਨਾਂ 'ਤੇ ਛੇਤੀ ਤਾਲਮੇਲ ਬਿਠਾਉਣਾ ਹੋਵੇਗਾ। ਇਸ 'ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਹੈ।
ਪਾਕਿ-ਅਫਗਾਨਿਸਤਾਨ ਮੈਚ 'ਚ ਪ੍ਰਸ਼ੰਸਕਾਂ ਵੱਲੋਂ ਹੰਗਾਮਾ, ਜ਼ਬਰਨ ਸਟੇਡੀਅਮ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼
NEXT STORY