ਸਿਡਨੀ— ਤੇਜ਼ ਗੇਂਦਬਾਜ਼ ਐਂਡਰਿਊ ਟਾਈ (23 ਦੌੜਾਂ 'ਤੇ 4 ਵਿਕਟ) ਦੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਤੋਂ ਬਾਅਦ ਕ੍ਰਿਸ ਲਿਨ (44) ਤੇ ਗਲੇਨ ਮੈਕਸਵੇਲ (ਜੇਤੂ 40) ਦੇ ਵਿਚ 3 ਵਿਕਟਾਂ ਦੇ ਲਈ 77 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਆਸਟਰੇਲੀਆ ਨੇ ਟੀ-20 ਤ੍ਰਿਕੋਣੀ ਸੀਰੀਜ਼ 'ਚ ਮੀਂਹ ਨੇ ਪਹਿਲੇ ਮੈਚ 'ਚ ਸ਼ਨੀਵਾਰ ਨਿਊਜ਼ੀਲੈਡ ਨੂੰ ਡੈਕਵਰਥ ਲੁਇਸ ਦੇ ਤਹਿਤ 7 ਵਿਕਟਾਂ ਨਾਲ ਹਰਾ ਦਿੱਤਾ।
ਨਿਊਜ਼ੀਲੈਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਸਾਹਮਣੇ 118 ਦੌੜਾਂ ਦਾ ਟੀਚਾ ਰੱਖਿਆ। ਇਸ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ ਤੇ ਫਿਰ ਆਸਟਰੇਲੀਆ ਨੂੰ ਡੈਕਵਰਥ ਲੁਇਸ ਦੇ ਤਹਿਤ 15 ਓਵਰ 'ਚ 95 ਦੌੜਾਂ ਦਾ ਟੀਚਾ ਮਿਲਿਆ। ਜਿਸ ਨੂੰ ਮੇਜਬਾਨ ਟੀਮ ਨੇ 11.3 ਓਵਰ 'ਚ 3 ਵਿਕਟਾਂ 'ਤੇ 96 ਦੌੜਾਂ 'ਤੇ ਹਾਸਲ ਕਰ ਲਿਆ। ਨਿਊਜ਼ੀਲੈਂਡ ਦੀ ਟੀ-20 'ਚ ਇਹ ਲਗਾਤਾਰ ਤੀਸਰੀ ਹਾਰ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੀਪਾ ਤੇ ਦੁਰਗਾ ਬਣੀਆਂ FIH ਅੰਪਾਇਰ
NEXT STORY