ਸੂਰਤ- ਕਪਤਾਨ ਹਰਮਨਪ੍ਰੀਤ ਕੌਰ ਦੀ 43 ਦੌੜਾਂ ਦੀ ਹਮਲਾਵਰ ਪਾਰੀ ਤੇ ਆਫ ਸਪਿਨਰ ਦੀਪਤੀ ਸ਼ਰਮਾ ਦੀਆਂ ਸਿਰਫ 8 ਦੌੜਾਂ 'ਤੇ 3 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਰੋਮਾਂਚਕ ਟੀ-20 ਮੁਕਾਬਲੇ ਵਿਚ 11 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਭਾਰਤ ਨੇ 20 ਓਵਰਾਂ ਵਿਚ 8 ਵਿਕਟਾਂ 'ਤੇ 130 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ 19.5 ਓਵਰਾਂ ਵਿਚ 119 ਦੌੜਾਂ 'ਤੇ ਰੋਕ ਕੇ ਰੋਮਾਂਚਕ ਜਿੱਤ ਹਾਸਲ ਕੀਤੀ। ਹਰਮਨਪ੍ਰੀਤ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ। ਭਾਰਤੀ ਪਾਰੀ ਵਿਚ ਕਪਤਾਨ ਹਰਮਨਪ੍ਰੀਤ ਨੇ 34 ਗੇਂਦਾਂ 'ਤੇ 43 ਦੌੜਾਂ ਵਿਚ 3 ਚੌਕੇ ਤੇ 2 ਛੱਕੇ ਲਾਏ।

ਟੀ-20 'ਚ ਸ਼ੇਫਾਲੀ ਬਣੀ ਸਭ ਤੋਂ ਘੱਟ ਉਮਰ 'ਚ ਡੈਬਿਊ ਕਰਨ ਵਾਲੀ ਕ੍ਰਿਕਟਰ
ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੀ-20 ਮੈਚ ਦੌਰਾਨ ਭਾਰਤ ਦੀ ਸ਼ੇਫਾਲੀ ਵਰਮਾ ਟੀ-20 ਕੌਮਾਂਤਰੀ ਵਿਚ ਸਭ ਤੋਂ ਘੱਟ ਉਮਰ (15 ਸਾਲ 239 ਦਿਨ) ਵਿਚ ਡੈਬਿਊ ਕਰਨ ਵਾਲੀ ਭਾਰਤੀ ਬਣ ਗਈ ਹੈ। ਹਾਲਾਂਕਿ ਅੱਜ ਦੇ ਮੈਚ ਦੌਰਾਨ ਉਹ ਬਿਨਾਂ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਈ।
ਵਿਜੇ ਹਜ਼ਾਰੇ ਦੇ 6 ਮੈਚ ਬਿਨਾਂ ਖੇਡੇ ਰੱਦ
NEXT STORY