ਅਹਿਮਦਾਬਾਦ : ਟੀ-20 ਵਿਸ਼ਵ ਕੱਪ 2026 ਵਿੱਚ ਭਾਰਤੀ ਟੀਮ ਅੱਜ ਗਰੁੱਪ ਪੜਾਅ ਦਾ ਆਪਣਾ ਆਖਰੀ ਮੁਕਾਬਲਾ ਨੀਦਰਲੈਂਡ ਵਿਰੁੱਧ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡ ਰਹੀ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕਪਤਾਨ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਪਹਿਲਾਂ ਹੀ ਸੁਪਰ-8 ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਪਰ ਟੀਮ ਇਸ ਮੈਚ ਨੂੰ ਜਿੱਤ ਕੇ ਗਰੁੱਪ ਪੜਾਅ ਵਿੱਚ ਆਪਣੇ ਅਜੇਤੂ ਰਹਿਣ ਦੇ ਸਿਲਸਿਲੇ ਨੂੰ ਬਰਕਰਾਰ ਰੱਖਣਾ ਚਾਹੇਗੀ।
ਟੀਮਾਂ:
ਭਾਰਤ (ਪਲੇਇੰਗ ਇਲੈਵਨ): ਈਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ
ਨੀਦਰਲੈਂਡਜ (ਪਲੇਇੰਗ ਇਲੈਵਨ): ਮਾਈਕਲ ਲੇਵਿਟ, ਮੈਕਸ ਓ'ਡੌਡ, ਬਾਸ ਡੀ ਲੀਡੇ, ਕੋਲਿਨ ਐਕਰਮੈਨ, ਸਕਾਟ ਐਡਵਰਡਸ (ਵਿਕਟਕੀਪਰ/ਕਪਤਾਨ), ਜ਼ੈਕ ਲਾਇਨ-ਕੈਸ਼ੇਟ, ਨੂਹ ਕਰੋਸ, ਰੋਇਲੋਫ ਵੈਨ ਡੇਰ ਮਰਵੇ, ਲੋਗਨ ਵੈਨ ਬੀਕ, ਆਰੀਅਨ ਦੱਤ, ਕਾਇਲ ਕਲੇਨ
ਅਭਿਸ਼ੇਕ ਸ਼ਰਮਾ ਲਈ ਖਤਰਾ ਬਣੇ ਈਸ਼ਾਨ ਸ਼ਰਮਾ! ICC ਰੈਂਕਿੰਗ 'ਚ ਹਾਸਿਲ ਕੀਤਾ ਇਹ ਸਥਾਨ
NEXT STORY