ਦੁਬਈ- ਭਾਰਤ ਤੇ ਸਕਾਟਲੈਂਡ ਵਿਚਾਲੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਟੀ-20 ਵਿਸ਼ਵ ਕੱਪ ਦਾ 37ਵਾਂ ਮੈਚ ਦੁਬਈ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। 10 ਓਵਰਾਂ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ 'ਤੇ ਸਕਾਟਲੈਂਡ ਦਾ ਸਕੋਰ 44 ਦੌੜਾਂ ਹਨ।ਸਕਾਟਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੋ ਹੋਏ ਕਪਤਾਨ ਕਾਇਲ ਕੋਏਟਜ਼ਰ ਨੇ 1 ਦੌੜ, ਜਾਰਜ ਮੁਨਸੀ ਨੇ 24 ਦੌੜਾਂ, ਮੈਥਿਊ ਕਰਾਸ ਨੇ 2 ਦੌੜਾਂ ਤੇ ਰਿਚੀ ਬੇਰਿੰਗਟਨ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ। ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਰਵਿੰਦਰ ਜਡੇਜਾ ਨੇ 2 ਵਿਕਟਾਂ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਨੇ 1-1 ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ
ਪਿੱਚ ਰਿਪੋਰਟ
ਟਾਸ ਇਕ ਵਾਰ ਫਿਰ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ ਕਿਉਂਕਿ ਦੁਬਈ 'ਚ ਮੈਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਦੇ ਪੱਖ 'ਚ ਰਹੇ ਹਨ। ਨਿਊਜ਼ੀਲੈਂਡ ਨੇ ਆਪਣੇ ਪਿਛਲੇ ਮੁਕਾਬਲੇ 'ਚ ਉਸ ਧਾਰਨਾ ਨੂੰ ਛੱਡ ਦਿੱਤਾ ਕਿਉਂਕਿ ਸਕਾਟਲੈਂਡ ਨੇ ਇਕ ਵਾਰ ਉਨ੍ਹਾਂ ਨੂੰ ਜ਼ਰੂਰ ਡਰਾ ਦਿੱਤਾ ਹੈ ਸੀ।
ਇਹ ਵੀ ਜਾਣੋ
* ਬੁਮਰਾਹ ਟੀ-20 ਵਰਲਡ ਕੱਪ 'ਚ ਭਾਰਤ ਦੇ ਪ੍ਰਮੁੱਖ ਵਿਕਟ ਲੈਣ ਵਾਲੇ ਗੇਂਦਬਾਜ਼ ਦੇ ਤੌਰ 'ਤੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡਣ ਤੋਂ 2 ਵਿਕਟਾਂ ਦੂਰ ਹਨ।
* ਕੋਹਲੀ ਨੇ 2021 'ਚ 8 ਟੀ-20 ਕੌਮਾਂਤਰੀ ਮੈਚਾਂ 'ਚ ਸਿਰਫ਼ ਇਕ ਵਾਰ ਟਾਸ ਜਿੱਤਿਆ ਹੈ ਤੇ ਭਾਰਤ ਨੂੰ ਟਾਸ ਹਾਰਨ ਵਾਲੇ 7 ਮੈਚਾਂ 'ਚੋਂ ਹਰੇਕ 'ਚ ਪਹਿਲੇ ਬੱਲੇਬਾਜ਼ੀ ਕਰਨ ਲਈ ਕਿਹਾ ਗਿਆ ਸੀ।
ਪਲੇਇੰਗ ਇਲੈਵਨ-11
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ
ਸਕਾਟਲੈਂਡ : ਜਾਰਜ ਮੁਨਸੀ, ਕਾਇਲ ਕੋਏਟਜ਼ਰ (ਕਪਤਾਨ), ਮੈਥਿਊ ਕਰਾਸ (ਵਿਕਟਕੀਪਰ), ਰਿਚੀ ਬੇਰਿੰਗਟਨ, ਕੈਲਮ ਮੈਕਲਿਓਡ, ਮਾਈਕਲ ਲੀਸਕ, ਕ੍ਰਿਸ ਗ੍ਰੀਵਜ਼, ਮਾਰਕ ਵਾਟ, ਸਫਯਾਨ ਸ਼ਰੀਫ, ਅਲਾਸਡੇਇਰ ਇਵਾਨਸ, ਬ੍ਰੈਡਲੀ ਵ੍ਹੀਲ
ਵਿਰਾਟ ਦੇ ਜਨਮਦਿਨ ਮੌਕੇ ਅਨੁਸ਼ਕਾ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਕਿਹਾ-ਇਸ ਫੋਟੋ ਲਈ ਕਿਸੇ ਫਿਲਟਰ ਦੀ ਲੋੜ ਨਹੀਂ
NEXT STORY