ਲਖਨਾਊ— ਸੀਰੀਜ਼ ਦਾ ਫਾਰਮੈਟ ਬਦਲਿਆ ਪਰ ਅਫਗਾਨਿਸਤਾਨ ਦੀ ਕਿਸਮਤ ਨਹੀਂ ਬਦਲ ਸਕੀ। ਵੈਸਟਇੰਡੀਜ਼ ਦੇ ਓਪਨਰ ਏਵਿਨ ਲੇਵਿਸ ਦੀ ਤੂਫਾਨੀ ਪਾਰੀ (68) ਤੇ ਕਪਤਾਨ ਕਾਈਰਨ ਪੋਲਾਰਡ (32 ਦੌੜਾਂ ਤੇ 2 ਵਿਕਟਾਂ) ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਅਫਗਾਨ ਟੀਮ ਨੂੰ 30 ਦੌੜਾਂ ਨਾਲ ਹਰਾ ਦਿੱਤਾ। ਵੈਸਟਇੰਡਜ਼ ਦੇ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਟੀਮ ਨੇ ਕਿਸੇ ਵੀ ਸਮੇਂ ਲੜਣ ਦਾ ਜ਼ਜਬਾ ਨਹੀਂ ਦਿਖਾਇਆ ਤੇ ਉਸਦੇ ਬੱਲੇਬਾਜ਼ ਵਨ ਡੇ ਸੀਰੀਜ਼ ਦੀ ਹੀ ਤਰ੍ਹਾਂ 'ਤੂੰ ਚੱਲ, ਮੈਂ ਆਉਂਦਾ ਹਾਂ' ਵਾਲੀ ਕਹਾਣੀ ਦੁਹਾਉਂਦੇ ਰਹੇ ਤੇ 20 ਓਵਰਾਂ 'ਚ 9 ਵਿਕਟਾਂ 'ਤੇ 134 ਦੌੜਾਂ ਹੀ ਬਣਾ ਸਕੇ। ਕੈਰੇਬੀਆਈ ਕਪਤਾਨ ਪੋਲਾਰਡ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਵੈਸਟਇੰਡੀਜ਼ ਨੇ ਟੀ-20 ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਹੁਣ ਵੈਸਟਇੰਡੀਜ਼ ਤੇ ਅਫਗਾਨਿਸਤਾਨ ਵਿਚਾਲੇ ਦੂਜਾ ਟੀ-20 ਮੈਚ 16 ਨਵੰਬਰ ਨੂੰ ਲਖਨਾਊ 'ਚ ਹੀ ਖੇਡਿਆ ਜਾਵੇਗਾ।

ਬੰਗਲਾਦੇਸ਼ ਦੀ ਖਰਾਬ ਬੱਲੇਬਾਜ਼ੀ 'ਤੇ ਬੋਲੇ ਕਪਤਾਨ- ਮਾਨਸਿਕ ਰੂਪ ਨਾਲ ਮਜ਼ਬੂਤ ਹੋਣਾ ਜ਼ਰੂਰੀ
NEXT STORY