ਇੰਦੌਰ— ਬੰਗਲਾਦੇਸ਼ ਦੇ ਕਪਤਾਨ ਮੋਮੀਨੁਲ ਹੱਕ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਮੰਨਿਆ ਕਿ ਪਹਿਲੇ ਟੈਸਟ ਕ੍ਰਿਕਟ ਦੇ ਸ਼ੁਰੂਆਤੀ ਦਿਨ ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨ ਲਈ ਉਸਦੀ ਟੀਮ ਕੋਲ ਜ਼ਰੂਰੀ ਮਾਨਸਿਕ ਮਜ਼ਬੂਤੀ ਦੀ ਘਾਟ ਹੈ। ਬੰਗਲਾਦੇਸ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 150 ਦੌੜਾਂ 'ਤੇ ਢੇਰ ਹੋ ਗਈ। ਭਾਰਤ ਵਲੋਂ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਤੇ ਉਮੇਸ਼ ਯਾਦਵ ਨੇ ਮਿਲ ਕੇ 7 ਵਿਕਟਾਂ ਹਾਸਲ ਕੀਤੀਆਂ।
ਮੋਮੀਨੁਲ ਨੇ ਕਿਹਾ, ''ਵਿਕਟ ਬੱਲੇਬਾਜ਼ੀ ਲਈ ਖਰਾਬ ਨਹੀਂ ਸੀ ਜਾਂ ਫਿਰ ਮੈਂ ਅਤੇ ਮੁਸ਼ਫਿਕਰ ਰਹੀਮ ਨੇ ਓਨੀਆਂ ਦੌੜਾਂ ਨਹੀਂ ਬਣਾਈਆਂ, ਜਿੰਨੀਆਂ ਬਣਾਉਣੀਆਂ ਚਾਹੀਦੀਆਂ ਸਨ। ਸਮੱਸਿਆ ਇਹ ਹੈ ਕਿ ਜਦੋਂ ਤੁਸੀਂ ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਵਿਰੁੱਧ ਖੇਡ ਰਹੇ ਹੋ ਤਾਂ ਤੁਹਾਨੂੰ ਮਾਨਸਿਕ ਤੌਰ 'ਤੇ ਵੱਧ ਮਜ਼ਬੂਤ ਹੋਣਾ ਪੈਂਦਾ ਹੈ।'' ਮੋਮੀਨੁਲ ਤੋਂ ਜਦੋਂ ਉਛਾਲ ਵਾਲੀ ਪਿੱਚ 'ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਕਪਤਾਨ ਨੇ ਉਸ ਦਾ ਬਚਾਅ ਕੀਤਾ। ਉਸ ਨੇ ਕਿਹਾ, ''ਜੇਕਰ ਅਸੀਂ ਚੰਗੀ ਸ਼ੁਰੂਆਤ ਕੀਤੀ ਹੁੰਦੀ ਤਾਂ ਇਹ ਸਵਾਲ ਪੈਦਾ ਹੀ ਨਹੀਂ ਹੁੰਦਾ।''
ਭਾਰਤ ਨੇ ਅਫਗਾਨਿਸਤਾਨ ਨਾਲ ਖੇਡਿਆ ਡਰਾਅ
NEXT STORY