ਹੋਬਾਰਟ : ਆਇਰਲੈਂਡ ਨੇ ਕਟਿਰਸ ਕੈਮਫਰ (72 ਦੌੜਾਂ, ਦੋ ਵਿਕਟਾਂ) ਦੇ ਹਰਫਨਮੌਲਾ ਪ੍ਰਦਰਸ਼ਨ ਅਤੇ ਜਾਰਜ ਡੌਕਰੇਲ (ਅਜੇਤੂ 39) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਦੌਰ 'ਚ ਸਕਾਟਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਪਿਤਾ ਦਾ ਹੈਦਰਾਬਾਦ 'ਚ ਦਿਹਾਂਤ
ਪਹਿਲੇ ਮੈਚ 'ਚ ਜ਼ਿੰਬਾਬਵੇ ਤੋਂ ਹਾਰਨ ਵਾਲੀ ਆਇਰਲੈਂਡ ਨੇ ਇਸ ਜਿੱਤ ਨਾਲ ਸੁਪਰ-12 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਗਰੁੱਪ-ਏ ਦੇ ਮੈਚ ਵਿੱਚ ਸਕਾਟਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਮਾਈਕਲ ਜੋਨਸ ਦੀਆਂ 86(55) ਦੌੜਾਂ ਦੀ ਬਦੌਲਤ ਆਇਰਲੈਂਡ ਨੂੰ 177 ਦੌੜਾਂ ਦਾ ਟੀਚਾ ਦਿੱਤਾ। ਆਇਰਲੈਂਡ ਨੇ ਕੈਂਫਰ-ਡੋਕਰੈਲ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਟੀਚਾ ਛੇ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਸਾਜਨ ਨੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਇਤਿਹਾਸਕ ਤਮਗਾ
ਟੀਚੇ ਦਾ ਪਿੱਛਾ ਕਰਦਿਆਂ ਆਇਰਲੈਂਡ ਨੇ 10 ਓਵਰਾਂ 'ਚ 65 ਦੌੜਾਂ ਦੇ ਸਕੋਰ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਉਨ੍ਹਾਂ ਨੂੰ ਅਗਲੇ 10 ਓਵਰਾਂ ਵਿੱਚ 112 ਦੌੜਾਂ ਬਣਾਉਣ ਲਈ ਵੱਡੀ ਅਤੇ ਵਿਸਫੋਟਕ ਸਾਂਝੇਦਾਰੀ ਦੀ ਲੋੜ ਸੀ। ਕੈਮਫਰ ਅਤੇ ਡੌਕਰੇਲ ਨੇ 57 ਗੇਂਦਾਂ 'ਤੇ 119 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ 19 ਓਵਰਾਂ 'ਚ ਟੀਚੇ ਤੱਕ ਪਹੁੰਚਾ ਦਿੱਤਾ। ਕੈਂਫਰ ਨੇ 32 ਗੇਂਦਾਂ 'ਤੇ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 72 ਦੌੜਾਂ ਬਣਾਈਆਂ ਜਦਕਿ ਡੌਕਰੇਲ ਨੇ 27 ਗੇਂਦਾਂ 'ਤੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 39 ਦੌੜਾਂ ਬਣਾਈਆਂ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਾਜਨ ਨੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਇਤਿਹਾਸਕ ਤਮਗਾ
NEXT STORY