ਗੀਲਾਂਗ : ਨੀਦਰਲੈਂਡ ਨੇ ਬਾਸ ਡੀ ਲੀਡ (30 ਦੌੜਾਂ, ਦੋ ਵਿਕਟਾਂ) ਦੇ ਹਰਫਨਮੌਲਾ ਪ੍ਰਦਰਸ਼ਨ ਅਤੇ ਵਿਕਰਮਜੀਤ ਸਿੰਘ ਦੀਆਂ 39 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮੰਗਲਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਵਿੱਚ ਨਾਮੀਬੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ : ਰੋਜਰ ਬਿੰਨੀ ਬਣੇ BCCI ਦੇ ਨਵੇਂ ਪ੍ਰਧਾਨ, ਸਾਲਾਨਾ ਆਮ ਬੈਠਕ 'ਚ ਲਿਆ ਗਿਆ ਫ਼ੈਸਲਾ
ਗਰੁੱਪ-ਏ ਦੇ ਮੈਚ ਵਿੱਚ ਨਾਮੀਬੀਆ ਨੇ ਨੀਦਰਲੈਂਡ ਨੂੰ 122 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਡੱਚ ਟੀਮ ਨੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਨੀਦਰਲੈਂਡ 13 ਓਵਰਾਂ ਵਿੱਚ 90/1 ਦੇ ਸਕੋਰ ਨਾਲ ਟੀਚੇ ਵੱਲ ਆਸਾਨੀ ਨਾਲ ਅੱਗੇ ਵਧ ਰਿਹਾ ਸੀ, ਪਰ ਅਗਲੇ ਚਾਰ ਓਵਰਾਂ ਵਿੱਚ ਉਸਨੇ ਸਿਰਫ 12 ਦੌੜਾਂ ਬਣਾਈਆਂ ਅਤੇ ਚਾਰ ਵਿਕਟਾਂ ਗੁਆ ਦਿੱਤੀਆਂ।
ਇਹ ਵੀ ਪੜ੍ਹੋ : ਕ੍ਰਿਕਟਰ ਜਸਪ੍ਰੀਤ ਬੁਮਰਾਹ ਲਈ ਸਹਾਰਾ ਬਣਿਆ ਮੂਸੇਵਾਲਾ ਦਾ ਗੀਤ, ਨਫ਼ਤਰ ਕਰਨ ਵਾਲਿਆਂ ਨੂੰ ਆਖੀ ਇਹ ਗੱਲ
ਸੈੱਟ ਬੱਲੇਬਾਜ਼ ਮੈਕਸ ਓਡੌ ਦੇ ਰਨ ਆਊਟ ਹੋਣ ਤੋਂ ਬਾਅਦ, ਜੇਜੇ ਸਮਿਟ ਨੇ ਟੌਪ ਕੂਪਰ ਅਤੇ ਕੋਲਿਨ ਐਕਰਮੈਨ ਨੂੰ ਆਊਟ ਕੀਤਾ ਜਦੋਂ ਕਿ ਜੈਨ ਫ੍ਰਾਈਲਿੰਕ ਨੇ ਸਕੌਟ ਐਡਵਰਡਸ ਦਾ ਵਿਕਟ ਲੈ ਕੇ ਮੈਚ ਨੂੰ ਰੋਮਾਂਚਕ ਮੌੜ 'ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਡੀ ਲੀਡ ਨੇ ਟਿਮ ਪ੍ਰਿੰਗਲ (ਨਾਬਾਦ 09) ਦੇ ਨਾਲ ਮਿਲ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਡੀ ਲੀਡ ਨੇ 30 ਗੇਂਦਾਂ 'ਤੇ ਦੋ ਚੌਕਿਆਂ ਦੀ ਮਦਦ ਨਾਲ ਅਜੇਤੂ 30 ਦੌੜਾਂ ਬਣਾਈਆਂ ਅਤੇ ਆਖਰੀ ਓਵਰ ਦੀ ਤੀਜੀ ਗੇਂਦ 'ਤੇ ਦੋ ਦੌੜਾਂ ਬਣਾ ਕੇ ਨੀਦਰਲੈਂਡ ਨੂੰ ਜਿੱਤ ਦਿਵਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟਰ ਜਸਪ੍ਰੀਤ ਬੁਮਰਾਹ ਲਈ ਸਹਾਰਾ ਬਣਿਆ ਮੂਸੇਵਾਲਾ ਦਾ ਗੀਤ, ਨਫ਼ਤਰ ਕਰਨ ਵਾਲਿਆਂ ਨੂੰ ਆਖੀ ਇਹ ਗੱਲ
NEXT STORY