ਦੁਬਈ (ਵਾਰਤਾ) : ਸੰਯੁਕਤ ਅਰਬ ਅਮੀਰਾਤ ਵਿਚ ਖੇਡਿਆ ਜਾ ਰਿਹਾ ਟੀ-20 ਵਿਸ਼ਵ ਕੱਪ ਸੈਮੀਫਾਈਨਲ ਦੇ ਆਪਣੇ ਆਖ਼ਰੀ ਪੜਾਅ ਵਿਚ ਪਹੁੰਚ ਚੁੱਕਾ ਹੈ ਅਤੇ ਜੋ ਕੋਈ ਟੀਮ 14 ਨਵੰਬਰ ਨੂੰ ਦੁਬਈ ਵਿਚ ਟੀ-20 ਵਿਸ਼ਵ ਕੱਪ ਦੀ ਟਰਾਫ਼ੀ ਜਿੱਤੇਗੀ, ਉਸ ਨੂੰ ਕਰੀਬ 12 ਕਰੋੜ ਰੁਪਏ (16 ਲੱਖ ਅਮਰੀਕੀ ਡਾਲਰ) ਦਾ ਨਕਦ ਪੁਰਸਕਾਰ ਮਿਲੇਗਾ। ਇਸ ਟੂਰਨਾਮੈਂਟ ਲਈ ਕੁੱਲ ਮਿਲਾ ਕੇ 42 ਕਰੋੜ ਰੁਪਏ (56 ਲੱਖ ਅਮਰੀਕੀ ਡਾਲਰ) ਦੀ ਪੁਰਸਕਾਰ ਰਾਸ਼ੀ ਹੈ। ਉਪ-ਜੇਤੂ ਟੀਮ ਨੂੰ 8 ਲੱਖ ਡਾਲਰ (ਲਗਭੱਗ 6 ਕਰੋੜ ਰੁਪਏ) ਮਿਲਣਗੇ, ਜਦੋਂਕਿ ਸੈਮੀਫਾਈਨਲ ਵਿਚ ਹਾਰਨ ਵਾਲੀਆਂ ਟੀਮਾਂ ਨੂੰ 4-4 ਲੱਖ ਡਾਲਰ (ਲਗਭਗ 3-3 ਕਰੋੜ ਰੁਪਏ) ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਮਲਾਲਾ ਯੂਸਫਜ਼ਈ ਨੇ ਕਰਾਇਆ ਨਿਕਾਹ, ਪਾਕਿ ਕ੍ਰਿਕਟ ਨਾਲ ਖ਼ਾਸ ਰਿਸ਼ਤਾ ਰੱਖਦੇ ਹਨ ਪਤੀ ਅਸਰ ਮਲਿਕ
ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਖੇਡਿਆ ਜਾਣਾ ਹੈ, ਜਦੋਂਕਿ ਦੂਜਾ ਸੈਮੀਫਾਈਨਲ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਵੀਰਵਾਰ ਨੂੰ ਹੋਵੇਗਾ। ਸੈਮੀਫਾਈਨਲ ਦੀਆਂ ਜੇਤੂ ਟੀਮਾਂ 14 ਨਵੰਬਰ ਨੂੰ ਦੁਬਈ ਵਿਚ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿਚ ਆਹਮੋ-ਸਾਹਮਣੇ ਹੋਣਗੀਆਂ। ਸੁਪਰ 12 ਪੜਾਅ ਵਿਚ ਹਰ ਮੈਚ ਜਿੱਤਣ ’ਤੇ ਟੀਮ ਨੂੰ ਕਰੀਬ 30 ਲੱਖ ਰੁਪਏ ਮਿਲਣਗੇ। ਇਸ ਪੜਾਅ ਵਿਚ ਕੁੱਲ 30 ਮੁਕਾਬਲੇ ਖੇਡੇ ਜਾਣਗੇ। ਇਸ ਪੜਾਅ ਦੇ ਬਾਅਦ ਜੋ 8 ਟੀਮਾਂ ਅੱਗੇ ਨਹੀਂ ਵੱਧ ਪਾਉਂਦੀਆਂ, ਉਨ੍ਹਾਂ ਸਾਰਿਆਂ ਨੂੰ ਕਰੀਬ 52 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਦਫ਼ਤਰੀ ਸਮੇਂ ਤੋਂ ਬਾਅਦ ਬੌਸ ਦਾ ਫੋਨ ਜਾਂ ਮੈਸੇਜ ਕਰਨਾ ਹੁਣ ਹੋਵੇਗਾ ਗ਼ੈਰ-ਕਾਨੂੰਨੀ, ਇਸ ਦੇਸ਼ ’ਚ ਬਣਿਆ ਕਾਨੂੰਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਕੋਹਲੀ ਨੇ ਟੀਮ ਦਾ ਸਾਥ ਛੱਡ ਕੇ ਜਾਣ ਵਾਲੇ ਸਹਿਯੋਗੀ ਸਟਾਫ਼ ਦਾ ਕੀਤਾ ਧੰਨਵਾਦ
NEXT STORY