ਨਿਊਯਾਰਕ– ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਵਿਨੇ ਸ਼੍ਰੀਕਾਂਤ ਪ੍ਰਧਾਨ ਨੇ ਕਿਹਾ ਹੈ ਕਿ ਅਮਰੀਕਾ ਵਿਚ ਟੀ-20 ਵਿਸ਼ਵ ਕੱਪ ਇਤਿਹਾਸਕ ਟੂਰਨਾਮੈਂਟ ਹੋਵੇਗਾ, ਜਿਸ ਨੂੰ ਲੈ ਕੇ ਭਾਰਤ ਵਾਸੀਆਂ ਦੇ ਨਾਲ-ਨਾਲ ਅਮਰੀਕੀ ਲੋਕਾਂ ਵਿਚ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਤੇ ਕ੍ਰਿਕਟ ਨੂੰ ਦੇਸ਼ ਵਿਚ ਮੁੱਖ ਧਾਰਾ ਵਿਚ ਲਿਆਉਣ ਵਿਚ ਇਹ ਅਹਿਮ ਭੂਮਿਕਾ ਨਿਭਾਏਗਾ।
ਪ੍ਰਧਾਨ ਨੇ ਕਿਹਾ, ‘‘ਪਹਿਲੀ ਵਾਰ ਅਮਰੀਕੀ ਧਰਤੀ ’ਤੇ ਕ੍ਰਿਕਟ ਦਾ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਭਾਰਤ ਵਾਸੀਆਂ ਵਿਚ ਹੀ ਨਹੀਂ ਸਗੋਂ ਅਮਰੀਕੀ ਲੋਕਾਂ ਵਿਚ ਵੀ।’’ ਉਸ ਨੇ ਕਿਹਾ ਕਿ ਅਮਰੀਕੀ ਕਾਂਗਰਸ ਮੈਂਬਰ, ਸੀਨੇਟਰ, ਜਨ ਪ੍ਰਤੀਨਿਧੀ ਸਾਰੇ ਇਸਦੇ ਬਾਰੇ ਵਿਚ ਗੱਲ ਕਰ ਰਹੇ ਹਨ। ਟੀ-20 ਵਿਸ਼ਵ ਕੱਪ ਅਮਰੀਕਾ ਤੇ ਵੈਸਟਇੰਡੀਜ਼ ਵਿਚ 2 ਜੂਨ ਤੋਂ 29 ਜੂਨ ਤਕ ਖੇਡਿਆ ਜਾਵੇਗਾ।
IPL 2024 Final : KKR ਬਣੀ ਚੈਂਪੀਅਨ, ਇਕਤਰਫ਼ਾ ਅੰਦਾਜ਼ 'ਚ SRH ਨੂੰ ਹਰਾ ਕੇ ਤੀਜੀ ਵਾਰ ਕੀਤਾ ਟ੍ਰਾਫ਼ੀ 'ਤੇ ਕਬਜ਼ਾ
NEXT STORY