ਵਿਜਕ ਆਨ ਜੀ (ਨੀਦਰਲੈਂਡ)— ਚੋਟੀ ਦੇ ਭਾਰਤੀ ਚੈੱਸ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਇਥੇ ਟਾਟਾ ਸਟੀਲ ਮਾਸਟਰ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਮੈਕਸਿਮ ਮਾਟਲਾਕੋਵ ਤੋਂ ਮਿਲੀ ਚੁਣੌਤੀ ਤੋਂ ਪਾਰ ਪਾਉਂਦੇ ਹੋਏ ਜਿੱਤ ਦਰਜ ਕੀਤੀ। ਆਨੰਦ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਵਿਚ ਖਿਤਾਬੀ ਜਿੱਤ ਤੋਂ ਬਾਅਦ ਇਸ ਟੂਰਨਾਮੈਂਟ 'ਚ ਖੇਡ ਰਿਹਾ ਹੈ।
ਇਹ ਸਟਾਰ ਖਿਡਾਰੀ ਚਾਰ ਸਾਲ ਦੇ ਫਰਕ ਤੋਂ ਬਾਅਦ ਇਸ 80ਵੇਂ ਸੈਸ਼ਨ ਵਿਚ ਹਿੱਸਾ ਲੈ ਰਿਹਾ ਹੈ। ਉਹ ਇਥੇ ਪੰਜ ਵਾਰ ਖਿਤਾਬ ਜਿੱਤ ਚੁੱਕਾ ਹੈ ਤੇ ਇਸ ਰਿਕਾਰਡ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਬਰਾਬਰੀ 'ਤੇ ਹੈ। ਉਸ ਨੇ 53 ਚਾਲਾਂ 'ਚ ਮਾਟਲਾਕੋਵ ਨੂੰ ਹਰਾਇਆ।
IND vs SA : ਲੰਚ ਦੇ ਸਮੇਂ ਟੀਮ ਇੰਡੀਆ ਦਾ ਸਕੋਰ 287/8, ਵਿਰਾਟ ਕੋਹਲੀ 141 ਦੌੜਾਂ 'ਤੇ ਅਜੇਤੂ
NEXT STORY