ਬਾਸੇਲ - ਦੁਨੀਆ ਦੇ ਛੇਵੇਂ ਨੰਬਰ ਦੇ ਮਰਦ ਖਿਡਾਰੀ ਅਲੈਗਜ਼ੈਂਡਰ ਜਵੇਰੇਵ ਨੂੰ ਬਾਸੇਲ ਵਿਚ ਜਾਰੀ ਸਵਿਸ ਇੰਡੋਰ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਗੇੜ ਵਿਚ ਟੇਲਰ ਫਰਿਟਜ ਹੱਥੋਂ ਹਾਰ ਕੇ ਬਾਹਰ ਹੋਣਾ ਪਿਆ। ਜਰਮਨ ਸਟਾਰ ਜਵੇਰੇਵ ਨੂੰ ਅਮਰੀਕਾ ਦੇ 21 ਸਾਲਾ ਖਿਡਾਰੀ ਫਰਿਟਜ ਨੇ 7-6, 6-4 ਨਾਲ ਹਰਾਇਆ। ਇਸ ਤੋਂ ਪਹਿਲਾਂ ਜਵੇਰੇਵ ਨੂੰ ਸ਼ੰਘਾਈ ਮਾਸਟਰਜ਼ ਦੇ ਫਾਈਨਲ ਵਿਚ ਡੇਨਿਲ ਮੇਦਵੇਦੇਵ ਹੱਥੋਂ ਹਾਰ ਮਿਲੀ ਸੀ ਜਿਸ ਨਾਲ ਹੁਣ ਉਨ੍ਹਾਂ ਦੇ ਏਟੀਪੀ ਫਾਈਨਲਜ਼ ਵਿਚ ਆਪਣੇ ਖ਼ਿਤਾਬ ਦੀ ਰੱਖਿਆ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਪਿਛਲੇ ਸਾਲ ਨਵੰਬਰ ਵਿਚ ਜਵੇਰੇਵ ਨੇ ਰੋਜਰ ਫੈਡਰਰ ਤੇ ਨੋਵਾਕ ਜੋਕੋਵਿਕ ਨੂੰ ਹਰਾ ਕੇ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤਿਆ ਸੀ। ਪੈਰਿਸ ਮਾਸਟਰਜ਼ ਦੌਰਾਨ ਸੈਸ਼ਨ ਦੇ ਅੰਕਾਂ ਦੀ ਗਿਣਤੀ ਅਗਲੇ ਹਫਤੇ ਕੀਤੀ ਜਾਵੇਗੀ। ਓਧਰ ਇਕ ਹੋਰ ਮੁਕਾਬਲੇ ਵਿਤ ਤੀਜਾ ਦਰਜਾ ਸਟੀਫਾਨੋਸ ਸਿਤਸਿਪਾਸ ਨੇ ਸਪੇਨ ਦੇ ਏਲਬਰਟ ਰਾਮੋਸ ਵਿਨਾਲੋਸ ਨੂੰ 6-3, 7-6 ਨਾਲ ਹਰਾਇਆ।
ਅਭਿਸ਼ੇਕ ਨਾਇਰ ਨੇ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਲਿਆ ਸੰਨਿਆਸ
NEXT STORY