ਨਵੀਂ ਦਿੱਲੀ— ਇੰਗਲੈਂਡ ਅਤੇ ਵੇਲਸ 'ਚ ਖੇਡੇ ਜਾ ਰਹੇ ਵਰਲਡ ਕੱਪ ਦੇ 12ਵੇਂ ਸੀਜ਼ਨ 'ਚ ਹੁਣ ਫਾਈਨਲ ਮੈਚ ਬਾਕੀ ਹੈ। ਵਰਲਡ ਕੱਪ 2019 ਦੇ ਹੁਣ ਤਕ 45 ਲੀਗ ਮੈਚ ਅਤੇ 2 ਸੈਮੀਫਾਈਨਲ ਮੈਚ ਹੋ ਚੁੱਕੇ ਹਨ, ਜਿਸ 'ਚੋਂ 8 ਟੀਮਾਂ ਵਰਲਡ ਕੱਪ ਦੀ ਰੇਸ ਤੋਂ ਬਾਹਰ ਹੋ ਗਈਆਂ ਹਨ। ਇਨ੍ਹਾਂ 'ਚੋਂ ਇਕ ਟੀਮ ਇੰਡੀਆ ਦਾ ਨਾਂ ਵੀ ਸ਼ਾਮਲ ਹੈ ਜੋ ਲੀਗ ਪੜਾਅ 'ਚ ਵਰਲਡ ਕੱਪ ਦੀ ਅੰਕ ਸੂਚੀ 'ਚ ਚੋਟੀ 'ਤੇ ਸੀ ਪਰ ਨਿਊਜ਼ੀਲੈਂਡ ਤੋਂ ਸੈਮੀਫਾਈਨਲ 'ਚ ਹਾਰ ਕੇ ਉਸ ਦਾ ਵਰਲਡ ਕੱਪ 2019 ਤੋਂ ਸਫਰ ਸਮਾਪਤ ਹੋ ਗਿਆ।

ਟੀਮ ਇੰਡੀਆ ਭਾਵੇਂ ਹੀ ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਕੀਵੀ ਟੀਮ ਤੋਂ 18 ਦੌੜਾਂ ਨਾਲ ਹਾਰ ਕੇ ਬਾਹਰ ਹੋ ਗਈ ਹੋਵੇ ਪਰ ਬਾਵਜੂਦ ਇਸ ਦੇ ਟੀਮ ਇੰਡੀਆ 'ਤੇ ਧਨ ਵਰਖਾ ਹੋਣ ਵਾਲੀ ਹੈ। ਟੀਮ ਇੰਡੀਆ ਦੇ ਖਾਤੇ 'ਚ ਲੱਖਾਂ ਨਹੀਂ ਸਗੋਂ ਕਈ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਖਾਤੇ 'ਚ ਆਉਣ ਵਾਲੀ ਹੈ, ਜੋ ਆਈ.ਸੀ.ਸੀ. ਦੇਵੇਗੀ। ਦਰਅਸਲ ਆਈ.ਸੀ.ਸੀ. ਨੇ ਇਸ ਵਾਰ 70 ਕਰੋੜ ਰੁਪਏ ਬਤੌਰ ਇਨਾਮੀ ਰਾਸ਼ੀ ਇਸ ਵਰਲਡ ਕੱਪ ਦੇ ਲਈ ਜਾਰੀ ਕੀਤੀ ਹੈ। ਇਸੇ 70 ਕਰੋੜ ਰੁਪਏ 'ਚੋਂ ਟੀਮ ਇੰਡੀਆ ਨੂੰ 7.60 ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਮਿਲਗੀ। ਆਓ ਜਾਣਦੇ ਹਾਂ ਟੀਮ ਇੰਡੀਆ ਨੂੰ ਕਿਸ ਤਰ੍ਹਾਂ ਇਹ ਇਨਾਮੀ ਰਾਸ਼ੀ ਮਿਲੇਗੀ।

ਇਸ ਲਈ ਟੀਮ ਇੰਡੀਆ ਨੂੰ ਮਿਲਣਗੇ 7.60 ਕਰੋੜ
1. ਸੈਮੀਫਾਈਨਲ ਹਾਰਨ ਵਾਲੀ ਟੀਮ ਨੂੰ ਮਿਲਣਗੇ 5.5 ਕਰੋੜ ਰੁਪਏ
2. ਲੀਗ ਪੜਾਅ 'ਚ ਇਕ ਮੈਚ ਜਿੱਤਣ ਲਈ 28-28 ਲੱਖ ਰੁਪਏ ਦਿੱਤੇ ਜਾਣਗੇ।
3. ਮੈਚ ਰੱਦ ਹੋਣ ਦੀ ਸਥਿਤੀ 'ਚ ਦੋਹਾਂ ਟੀਮਾਂ ਨੂੰ 14-14 ਲੱਖ ਰੁਪਏ ਦਿੱਤੇ ਜਾਣਗੇ।

ਦੇਖੋ ਟੀਮ ਇੰਡੀਆ ਨੂੰ ਮਿਲਣ ਵਾਲੀ ਸਾਰੀ ਰਾਸ਼ੀ ਦਾ ਪੂਰਾ ਹਿਸਾਬ
ਇਸ ਤਸ੍ਹਾਂ ਟੀਮ ਇੰਡੀਆ ਨੂੰ 5.50 ਕਰੋੜ+1.96 ਕਰੋੜ (7 ਮੈਚਾਂ ਲਈ 28-28 ਲੱਖ ਰੁਪਏ)+ਮੈਚ ਰੱਦ ਲਈ 14 ਲੱਖ ਰੁਪਏ=ਕੁਲ ਮਿਲਾਕੇ ਭਾਰਤੀ ਟੀਮ ਨੂੰ 7.60 ਕਰੋੜ ਰੁਪਏ ਮਿਲਣ ਵਾਲੇ ਹਨ।
ਜ਼ਿਕਰਯੋਗ ਹੈ ਕਿ ਵਰਲਡ ਕੱਪ 2019 ਦੀ ਜੇਤੂ ਟੀਮ ਨੂੰ 28 ਕਰੋੜ ਰੁਪਏ, ਇਕ ਟਰਾਫੀ ਅਤੇ ਖਿਡਾਰੀਆਂ ਨੂੰ ਵਿਨਰ ਬੈਜ ਮਿਲਣਗੇ ਜਦਕਿ ਉਪ ਜੇਤੂ ਟੀਮ ਨੂੰ 14 ਕਰੋੜ ਰੁਪਏ ਅਤੇ ਖਿਡਾਰੀਆਂ ਨੂੰ ਰਨਰਅਪ ਬੈਜ ਮਿਲਣਗੇ।
ਜੇਰੇਮੀ ਨੇ ਯੂਥ ਵਿਸ਼ਵ ਰਿਕਾਰਡ ਬਣਾਇਆ
NEXT STORY