ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਖ਼ਰਕਾਰ ਤਮਾਮ ਅਫ਼ਵਾਹਾਂ ਨੂੰ ਦਰਕਿਨਾਰ ਕਰਦੇ ਹੋਏ ਇੰਗਲੈਂਡ ਦੌਰੇ 'ਤੇ ਇਕ ਟੈਸਟ ਤੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮਾਂ ਦਾ ਐਲਾਨ ਕੀਤਾ ਹੈ। ਸੰਭਾਵਨਾ ਸੀ ਕਿ ਹਾਰਦਿਕ ਪੰਡਯਾ ਨੂੰ ਦੱਖਣੀ ਅਫ਼ਰੀਕਾ ਸੀਰੀਜ਼ ਲਈ ਕਪਤਾਨ ਬਣਾਇਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਕੀਤਾ ਗਿਆ ਹੈ। ਕੇ. ਐੱਲ. ਰਾਹੁਲ ਨੂੰ ਇੱਥੇ ਕਪਤਾਨ ਬਣਾਇਆ ਗਿਆ ਹੈ ਜਦਕਿ ਟੀਮ 'ਚ ਦਿਨੇਸ਼ ਕਾਰਤਿਕ ਦੇ ਇਲਾਵਾ ਅਰਸ਼ਦੀਪ ਸਿੰਘ, ਉਮਰਾਨ ਮਲਿਕ, ਆਵੇਸ਼ ਖ਼ਾਨ ਤੇ ਰਵੀ ਬਿਸ਼ਨੋਈ ਦੀ ਐਂਟਰੀ ਹੋਈ ਹੈ। ਦੇਖੋ ਟੀਮ-
ਟੈਸਟ ਟੀਮ - ਰੋਹਿਤ ਸ਼ਰਮਾ (ਕਪਤਾਨ), ਕੇ. ਐੱਲ. ਰਾਹੁਲ (ਉਪ ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਪ੍ਰਸਿੱਧ ਕ੍ਰਿਸ਼ਣਾ।
ਇਹ ਵੀ ਪੜ੍ਹੋ : ਇਕ ਰਾਊਂਡ ਪਹਿਲਾਂ ਹੀ ਵਿਸ਼ਵਨਾਥਨ ਆਨੰਦ ਨੇ ਜਿੱਤਿਆ ਸੁਪਰਬੇਟ ਰੈਪਿਡ ਸ਼ਤਰੰਜ
ਬੀ. ਸੀ. ਸੀ. ਆਈ. ਨੇ ਇੰਗਲੈਂਡ ਦੇ ਖ਼ਿਲਾਫ਼ ਇਕਮਾਤਰ ਟੈਸਟ ਸੀਰੀਜ਼ ਲਈ ਚੇਤੇਸ਼ਵਰ ਪੁਜਰਾ ਦੀ ਵਾਪਸੀ ਕੀਤੀ ਹੈ। ਇਸ ਤੋਂ ਇਲਾਵਾ ਹਨੁਮਾ ਵਿਹਾਰੀ ਤੇ ਸ਼ੁੱਭਮਨ ਗਿੱਲ ਨੂੰ ਵੀ ਤਵੱਜੋ ਦਿੱਤੀ ਗਈ ਹੈ। ਵਿਕਟਕੀਪਿੰਗ ਦੇ ਤੌਰ 'ਤੇ ਪੰਤ ਦੇ ਨਾਲ ਕੇ. ਐੱਸ. ਭਰਤ ਨੂੰ ਵੀ ਸ਼ਾਮਲ ਕਤਾ ਗਿਆ ਹੈ। ਜਡੇਜਾ, ਅਸ਼ਵਿਨ, ਸ਼ਾਰਦੁਲ ਠਾਕੁਰ ਵੀ ਟੀਮ 'ਚ ਹਨ।
ਟੀ-20 ਟੀਮ - ਕੇ. ਐੱਲ. ਰਾਹੁਲ (ਕਪਤਾਨ), ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਉਪਕਪਤਾਨ, ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ, ਵੈਂਕਟੇਸ਼ ਅਈਅਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ, ਹਰਸ਼ਲ ਪਟੇਲ, ਅਵੇਸ਼ ਖ਼ਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ।
ਇਹ ਵੀ ਪੜ੍ਹੋ : ਕਪਿਲ ਦੇਵ ਨੇ ਸਿਆਸੀ ਪਾਰਟੀ 'ਚ ਸ਼ਾਮਲ ਹੋਣ ਸਬੰਧੀ ਖ਼ਬਰਾਂ ਦਾ ਕੀਤਾ ਖੰਡਨ, ਕਹੀ ਇਹ ਗੱਲ
ਸ਼ਿਖਰ ਧਵਨ ਨੂੰ ਆਈ. ਪੀ. ਐੱਲ. 2022 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਟੀਮ ਇੰਡੀਆ 'ਚ ਜਗ੍ਹਾ ਨਹੀਂ ਦਿੱਤੀ ਗਈ। ਉਨ੍ਹਾਂ ਦੀ ਜਗ੍ਹ ਦੀਪਕ ਹੁੱਡਾ ਤੇ ਰਿਤੂਰਾਜ ਗਾਇਕਵਾੜ ਨੂੰ ਤਰਜੀਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਦੀ ਵੀ ਟੀਮ 'ਚ ਵਾਪਸੀ ਹੋਈ ਹੈ। ਤੇਜ਼ ਗੇਂਦਬਾਜ਼ੀ ਹਮਲੇ 'ਤੇ ਖ਼ਾਸ ਨਜ਼ਰਾਂ ਹੋਣਗੀਆਂ ਕਿਉਂਕਿ ਅਵੇਸ਼ ਖ਼ਾਨ, ਅਰਸ਼ਦੀਪ ਸਿੰਘ ਤੇ ਉਮਰਾਨ ਮਲਿਕ ਦੇ ਇਲਾਵਾ ਹਰਸ਼ਲ ਪਟੇਲ ਵੀ ਮੌਜੂਦ ਰਹਿਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
SRH vs PBKS : ਪੰਜਾਬ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ
NEXT STORY