ਨਵੀਂ ਦਿੱਲੀ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ ਇਸ਼ਾਂਤ ਸ਼ਰਮਾ ਮੈਦਾਨ ਵਿਚ ਆਪਣੀ ਤੇਜ਼ ਗੇਂਦਬਾਜੀ ਦੇ ਨਾਲ-ਨਾਲ ਆਪਣੇ ਲੰਬੇ ਵਾਲਾਂ ਕਾਰਨ ਵੀ ਸੁਰਖੀਆਂ ਵਿਚ ਰਹਿੰਦੇ ਹਨ। 32 ਸਾਲ ਦੇ ਹੋ ਚੁੱਕੇ ਈਸ਼ਾਂਤ ਨੂੰ ਵਾਲਾਂ ਕਾਰਨ ਸਕੂਲ ਵਿਚ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪਿਆ ਸੀ, ਉਨ੍ਹਾਂ ਦੇ ਕੋਚ ਵੀ ਉਨ੍ਹਾਂ ਨੂੰ ਨਾਰਾਜ਼ ਹੋ ਗਏ ਸਨ। ਈਸ਼ਾਂਤ ਨੇ ਖੁਦ ਇਕ ਇੰਟਰਵਿਊ ਦੌਰਾਨ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ। ਈਸ਼ਾਂਤ ਨੇ ਕਿਹਾ- ਜਦੋਂ ਮੈਂ ਅੰਡਰ-19 ਵਿਚ ਚੁਣਿਆ ਗਿਆ ਤਾਂ ਵੀ ਟੀਮ ਕੋਚ ਲਾਲਚੰਦ ਰਾਜਪੂਤ ਨੇ ਉਨ੍ਹਾਂ ਨੂੰ ਵਾਲ ਛੋਟੇ ਕਰਾਉਣ ਨੂੰ ਕਿਹਾ ਸੀ। ਕੋਚ ਨੇ ਉਨ੍ਹਾਂ ਨੂੰ ਕਿਹਾ ਕਿ ਈਸ਼ਾਂਤ ਆਪਣੇ ਫ਼ੈਸ਼ਨ ਨੂੰ ਛੱਡੋ, ਤਸੀਂ ਇੱਥੇ ਕੋਈ ਮਾਡਲ ਨਹੀਂ ਹੋ, ਤੁਹਾਨੂੰ ਆਪਣੇ ਵਾਲਾਂ ਨੂੰ ਕਟਾਉਣਾ ਹੋਵੇਗਾ ਨਹੀਂ ਤਾਂ ਤੁਹਾਨੂੰੰ 100 ਡਾਲਰ ਜੁਰਮਾਨੇ ਦੇ ਰੂਪ ਵਿਚ ਦੇਣੇ ਹੋਣਗੇ। ਇਸ਼ਾਂਤ ਨੇ ਦੱਸਿਆ- ਮੈਂ ਕੋਚ ਨੂੰ ਕਿਹਾ ਕਿ ਮੈਂ ਜੁਰਮਾਨਾ ਦੇਣ ਨੂੰ ਤਿਆਰ ਹਾਂ ਪਰ ਆਪਣੇ ਵਾਲ ਨਹੀਂ ਕਟਾਵਾਂਗਾ।
ਇਹ ਵੀ ਪੜ੍ਹੋ: Birthday Special: ਸੰਨਿਆਸ ਲੈਣ ਤੋਂ ਬਾਅਦ ਬਾਡੀ ਬਿਲਡਰ ਬਣਿਆ ਇਹ ਕ੍ਰਿਕਟਰ, ਵੇਖੋ ਤਸਵੀਰਾਂ
ਈਸ਼ਾਂਤ ਨੇ ਇਸ ਦੌਰਾਨ ਸਕੂਲ ਦਾ ਇਕ ਕਿੱਸਾ ਵੀ ਸਾਂਝਾ ਕੀਤਾ, ਜਿਸ ਦੇ ਚਲਦੇ ਉਨ੍ਹਾਂ ਨੂੰ ਸ਼ਰਮਿੰਦਗੀ ਵੀ ਹੋਈ ਸੀ। ਈਸ਼ਾਂਤ ਸਕੂਲ ਦੇ ਦਿਨਾਂ ਤੋਂ ਹੀ ਲੰਬੇ ਵਾਲ ਰੱਖਦੇ ਆਏ ਹਨ। ਇਕ ਵਾਰ ਉਨ੍ਹਾਂ ਦੀ ਸਕੂਲ ਦੀ ਵਾਈਸ ਪ੍ਰਿੰਸੀਪਲ ਨੇ ਅਜਿਹੇ ਵਿਦਿਆਰਥੀਆਂ ਨੂੰ ਅੱਗੇ ਆਉਣ ਨੂੰ ਕਿਹਾ ਜਿਨ੍ਹਾਂ ਦੇ ਵਾਲ ਲੰਬੇ ਹਨ, ਇਸ਼ਾਂਤ ਚੁੱਪਚਾਪ ਪਿੱਛੇ ਖੜੇ ਰਹੇ। ਉਹ ਵੀ ਉਦੋਂ, ਜਦੋਂ ਉਹ ਸਕੂਲ ਦੇ ਸਭ ਤੋਂ ਲੰਬੇ ਮੁੰਡਿਆਂ ਵਿਚੋਂ ਇਕ ਸਨ। ਫਿਰ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ ਵਾਈਸ ਪ੍ਰਿੰਸੀਪਲ ਮੈਨੂੰ ਮੇਰੇ ਵਾਲਾਂ ਤੋਂ ਫੜ ਕੇ ਅਸੈਂਬਲੀ ਤੱਕ ਲੈ ਕੇ ਗਈ। ਇਹ ਸ਼ਰਮਿੰਦਗੀ ਨਾਲ ਭਰਿਆ ਅਨੁਭਵ ਸੀ।
ਇਹ ਵੀ ਪੜ੍ਹੋ: ਸੋਨੇ ਦੀ ਚਮਕ ਇਕ ਵਾਰ ਫਿਰ ਪਈ ਫਿੱਕੀ, ਜਾਣੋ ਕਿੰਨਾ ਸਸਤਾ ਹੋਇਆ ਸੋਨਾ
Birthday Special: ਸੰਨਿਆਸ ਲੈਣ ਤੋਂ ਬਾਅਦ ਬਾਡੀ ਬਿਲਡਰ ਬਣਿਆ ਇਹ ਕ੍ਰਿਕਟਰ, ਵੇਖੋ ਤਸਵੀਰਾਂ
NEXT STORY