ਨਵੀਂ ਦਿੱਲੀ : ਕੱਲ ਯਾਨੀ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਸ਼ਾਨਦਾਰ ਬੜ੍ਹਤ ਦਿਖੀ ਸੀ ਪਰ ਅੱਜ ਇਕ ਵਾਰ ਫਿਰ ਤੋਂ ਸੋਨੇ ਵਿਚ ਗਿਰਾਵਟ ਦਰਜ ਕੀਤੀ ਗਈ। ਕੱਲ 51,502 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੋਨਾ ਅੱਜ 53 ਰੁਪਏ ਦੀ ਗਿਰਾਵਟ ਨਾਲ 51,449 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਸੋਨਾ ਡਿੱਗਦਾ ਹੀ ਚਲਾ ਗਿਆ। ਅਜਿਹਾ ਵੀ ਸਮਾਂ ਆਇਆ ਜਦੋਂ ਸੋਨੇ ਨੇ 51,450 ਦਾ ਉੱਚਾ ਪੱਧਰ ਤਾਂ ਛੂਹਿਆ ਹੀ ਪਰ 51,257 ਦੇ ਹੇਠਲੇ ਪੱਧਰ ਤੱਕ ਵੀ ਜਾ ਪਹੁੰਚਿਆ। ਯਾਨੀ ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨੇ ਵਿਚ 192 ਰੁਪਏ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ: 121 ਰੁਪਏ ਜਮ੍ਹਾ ਕਰ ਧੀ ਦੇ ਵਿਆਹ ਲਈ ਖਰੀਦੋ ਇਹ ਪਾਲਿਸੀ, ਵਿਆਹ ਸਮੇਂ ਮਿਲਣਗੇ 27 ਲੱਖ ਰੁਪਏ
ਸਰਾਫ਼ਾ ਬਾਜ਼ਾਰ ਵਿਚ ਕੱਲ ਸੋਨੇ ਵਿਚ ਦਿਖੀ ਸੀ ਤੇਜੀ
ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਵਿਚ ਤੇਜੀ ਆਉਣ ਦੇ ਬਾਅਦ ਸਥਾਨਕ ਸਰਾਫ਼ਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ ਦਾ ਮੁੱਲ 418 ਰੁਪਏ ਦੀ ਤੇਜੀ ਨਾਲ 52,638 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 52,545 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੌਮਾਂਤਰੀ ਬਾਜ਼ਾਂਰ 'ਚ ਤੇਜ਼ੀ ਦੇ ਹਿਸਾਬ ਨਾਲ ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 'ਚ ਤੇਜ਼ੀ ਆਈ। ਹਾਲਾਂਕਿ, ਰੁਪਏ 'ਚ ਲਾਭ ਦਰਜ ਹੋਣ ਨਾਲ ਸੋਨੇ ਦੀ ਤੇਜ਼ੀ 'ਤੇ ਕੁਝ ਵਿਰਾਮ ਲੱਗ ਗਿਆ।'' ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,988 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ, ਜਦੋਂ ਕਿ ਚਾਂਦੀ 28.77 ਡਾਲਰ ਪ੍ਰਤੀ ਔਂਸ 'ਤੇ ਸੀ। ਪਟੇਲ ਨੇ ਕਿਹਾ ਕਿ ਡਾਲਰ 'ਚ ਗਿਰਾਵਟ ਕਾਰਨ ਸੋਨੇ ਦੀ ਤੇਜ਼ੀ ਜਾਰੀ ਰਹੀ।
ਇਹ ਵੀ ਪੜ੍ਹੋ: WHO ਨੇ ਦੱਸਿਆ 'ਕੋਰੋਨਾ' 'ਤੇ ਬਿਨਾਂ ਵੈਕਸੀਨ ਕਿਵੇਂ ਪਾਇਆ ਜਾ ਸਕਦੈ ਕਾਬੂ
121 ਰੁਪਏ ਜਮ੍ਹਾ ਕਰ ਧੀ ਦੇ ਵਿਆਹ ਲਈ ਖਰੀਦੋ ਇਹ ਪਾਲਿਸੀ, ਵਿਆਹ ਸਮੇਂ ਮਿਲਣਗੇ 27 ਲੱਖ ਰੁਪਏ
NEXT STORY