ਕੋਲਕਾਤਾ- ਈਡਰਨ ਗਾਰਡਨਸ ਦੇ ਮੈਦਾਨ 'ਤੇ ਵਿੰਡੀਜ਼ ਟੀਮ ਦੇ ਵਿਰੁੱਧ ਖੇਡੇ ਗਏ ਤੀਜੇ ਟੀ-20 ਮੈਚ ਵਿਚ ਭਾਰਤੀ ਟੀਮ ਨੇ ਡੈੱਥ ਓਵਰ ਦਾ ਆਪਣਾ ਰਿਕਾਰਡ ਸੁਧਾਰ ਲਿਆ। ਸੂਰਯਕੁਮਾਰ ਯਾਦਵ ਅਤੇ ਵੈਂਕਟੇਸ਼ ਅਈਅਰ ਨੇ ਭਾਰਤ ਦੇ ਲਈ ਆਖਰੀ ਓਵਰ ਵਿਚ ਧਮਾਕੇਦਾਰ ਬੱਲੇਬਾਜ਼ੀ ਕੀਤੀ ਸੀ ਜਿਸ ਦੇ ਚੱਲਦੇ ਭਾਰਤੀ ਟੀਮ 184 ਦੌੜਾਂ ਤੱਕ ਪਹੁੰਚਣ ਵਿਚ ਕਾਮਯਾਬ ਰਹੀ। ਡੈੱਥ ਓਵਰਾਂ (16 ਤੋਂ 20) ਵਿਚ ਭਾਰਤੀ ਟੀਮ ਨੇ 86 ਦੌੜਾਂ ਜੋੜੀਆਂ, ਜੋਕਿ ਉਸਦੇ ਟੀ-20 ਮੈਚ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਇਹ ਖ਼ਬਰ ਪੜ੍ਹੋ- ਜੈਤੋ ਵਿਖੇ ਸ਼ਾਂਤੀਪੂਰਨ ਵੋਟਿੰਗ ਹੋਈ, 5 ਆਦਰਸ਼ ਪੋਲਿੰਗ ਬੂਥ ਬਣਾਏ ਗਏ
ਡੈੱਥ ਓਵਰਾਂ (16-20 ਓਵਰ) ਵਿਚ ਸਭ ਤੋਂ ਜ਼ਿਆਦਾ ਸਕੋਰ (ਭਾਰਤ)
86 ਬਨਾਮ ਵਿੰਡੀਜ਼ ਕੋਲਕਾਤਾ, 2022
80 ਬਨਾਮ ਇੰਗਲੈਂਡ ਡਰਬਨ, 2007
77 ਬਨਾਮ ਆਸਟਰੇਲੀਆ ਬੈਂਗਲੁਰੂ, 2019
75 ਬਨਾਮ ਦੱਖਣੀ ਅਫਰੀਕਾ ਇਸਲੇਟ, 2010
74 ਬਨਾਮ ਪਾਕਿਸਤਾਨ ਅਹਿਮਦਾਬਾਦ, 2012
ਇਹ ਖ਼ਬਰ ਪੜ੍ਹੋ- AUS v SL : ਸ਼੍ਰੀਲੰਕਾ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
ਭਾਰਤ ਨੇ ਸੂਰਯਕੁਮਾਰ ਯਾਦਵ ਦੀ ਤੇਜ਼ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਐਤਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਵਿਚ ਵੈਸਟਇੰਡੀਜ਼ ਦੇ ਵਿਰੁੱਧ 5 ਵਿਕਟਾਂ 'ਤੇ 184 ਦੌੜਾਂ ਬਣਾਈਆਂ। ਸੂਰਯਕੁਮਾਰ ਨੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 31 ਗੇਂਦਾਂ ਵਿਚ ਸੱਤ ਛੱਕਿਆਂ ਅਤੇ ਇਕ ਚੌਕੇ ਨਾਲ 65 ਦੌੜਾਂ ਦੀ ਪਾਰੀ ਖੇਡੀ। ਉਹ ਪਾਰੀ ਦੀ ਆਖਰੀ ਗੇਂਦ 'ਤੇ ਆਊਟ ਹੋਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v WI 3rd T20I : ਭਾਰਤ ਨੇ ਵਿੰਡੀਜ਼ ਦਾ 3-0 ਨਾਲ ਕੀਤਾ ਸਫਾਇਆ
NEXT STORY