ਲੀਡਸ— ਦਿਨੇਸ਼ ਕਾਰਤਿਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਟੀਮ ਪ੍ਰਬੰਧਕ ਵਿਸ਼ਵ ਕੱਪ 'ਚ ਉਸਦੇ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਸ਼ੁਰੂ ਤੋਂ ਹੀ ਸਪੱਸ਼ਟ ਰਿਹਾ ਹੈ ਤੇ ਉਸ ਨੂੰ 7ਵੇਂ ਨੰਬਰ 'ਤੇ ਖੇਡਣ ਦੇ ਲਈ ਕਿਹਾ ਗਿਆ ਹੈ। ਕਾਰਤਿਕ ਨੂੰ ਬੰਗਲਾਦੇਸ਼ ਵਿਰੁੱਧ ਮੈਚ 'ਚ ਕੇਦਾਰ ਯਾਦਵ ਦੀ ਜਗ੍ਹਾ ਖੇਡਿਆ ਸੀ। ਇਹ 2004 ਤੋਂ ਬਾਅਦ ਉਸਦਾ ਪਹਿਲਾ ਅੰਤਰਰਾਸ਼ਟਰੀ ਮੈਚ ਸੀ। ਆਪਣੀ ਭੂਮੀਕਾ ਦੇ ਵਾਰੇ 'ਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਭੂਮੀਕਾ ਨੂੰ ਲੈ ਕੇ ਤਸਵੀਰ ਸਾਫ ਰਹੀ ਹੈ।

ਮੈਨੂੰ ਨੰਬਰ 7 ਦੇ ਅਨੁਰੂਪ ਬੱਲੇਬਾਜ਼ੀ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੱਲੇਬਾਜ਼ੀ ਕਰਨ 'ਤੇ ਮੇਰਾ ਕੰਮ ਰਨਗਤੀ ਵਧਾਉਣਾ ਹੈ। ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਕਿ ਮੈਂ ਕਿੱਥੇ ਬੱਲੇਬਾਜ਼ੀ ਕਰਾਂਗਾ। ਕਾਰਤਿਕ ਨੇ ਖੁਸ਼ੀ ਜਤਾਈ ਕਿ ਉਸ ਨੂੰ ਵਿਸ਼ਵ ਕੱਪ 'ਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ। ਦੌੜਾਂ ਦੀ ਭੁੱਖ ਸੀ। ਬੰਗਲਾਦੇਸ਼ ਦੇ ਵਿਰੁੱਧ ਉਮੀਦ ਦੇ ਅਨੁਸਾਰ ਨਹੀਂ ਖੇਡ ਸਕਿਆ ਪਰ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਮੈਚਾਂ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਦੀ ਤਾਕਤ ਟੀਚੇ ਦਾ ਪਿੱਛਾ ਕਰਨਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਟੀਚੇ ਦਾ ਪਿੱਛੇ ਹਾਸਲ ਕਰਦੇ ਹਾਂ।
ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਤੋਂ ਬਾਅਦ ਕਰੇਗੀ ਸ਼੍ਰੀਲੰਕਾ ਦਾ ਦੌਰਾ
NEXT STORY