ਨਵੀਂ ਦਿੱਲੀ(ਨਿਕਲੇਸ਼ ਜੈਨ)- ਲੰਮੇ ਸਮੇਂ ਤੋਂ ਸ਼ਤਰੰਜ ਲੀਗ ਕਰਵਾਉਣ ਦੀ ਮੰਗ ਸ਼ਤਰੰਜ ਪ੍ਰੇਮੀਆਂ ਵੱਲੋਂ ਕੀਤੀ ਜਾਂਦੀ ਰਹੀ ਹੈ ਹਾਲਾਂਕਿ ਜਦੋਂ ਤੋਂ ਭਾਰਤੀ ਟੀਮ ਨੇ ਇਸ ਸਾਲ ਸ਼ਤਰੰਜ ਓਲੰਪੀਆਡ ਦਾ ਸੋਨ ਤਮਗਾ ਜਿੱਤਿਆ, ਉਦੋਂ ਤੋਂ ਇਸ ਮੰਗ ਨੇ ਹੋਰ ਜ਼ੋਰ ਫੜ ਲਿਆ ਸੀ। ਉਸ ਸਮੇਂ ਭਾਰਤੀ ਟੀਮ ਨੂੰ ਵਧਾਈ ਦਿੰਦੇ ਹੋਏ ਉਦਯੋਗਪਤੀ ਆਨੰਦ ਮਹਿੰਦਰਾ ਨੇ ਸ਼ਤਰੰਜ ਲਈ ਕੁੱਝ ਕਰਨ ਦੀ ਇੱਛਾ ਜਤਾਈ ਸੀ ਅਤੇ ਟੇਕ ਮਹਿੰਦਰਾ ਗਰੁੱਪ ਨੇ ਕੌਮਾਂਤਰੀ ਪੱਧਰ ਦੀ ਗੋਲਬਲ ਸ਼ਤਰੰਜ ਲੀਗ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਜੋ ਸ਼ਾਇਦ ਹੁਣ ਇਸ ਖੇਡ ਨੂੰ ਨਵੀਆਂ ਉੱਚਾਈਆਂ ’ਤੇ ਲਿਜਾ ਸਕੇ। ਵੱਡੀ ਗੱਲ ਇਹ ਹੈ ਕਿ ਵਿਸ਼ਵਨਾਥਨ ਆਨੰਦ ਇਸ ਲੀਗ ਨਾਸ ਮੇਂਟਰ, ਸਹਿਯੋਗੀ ਅਤੇ ਸਲਾਹਕਾਰ ਦੇ ਤੌਰ ’ਤੇ ਜੁੜ ਗਏ ਹਨ।
ਦੁਨੀਆ ਭਰ ’ਚ ਇਸ ਲੀਗ ਦੀਆਂ 8 ਫਰੈਂਚਾਇਜ਼ੀ ਟੀਮਾਂ ਹੋਣਗੀਆਂ। ਹਰ ਇਕ ਟੀਮ ’ਚ ਮਹਿਲਾ ਅਤੇ ਪੁਰਸ਼ ਖਿਡਾਰੀਆਂ ਤੋਂ ਇਲਾਵਾ ਜੂਨੀਅਰ ਅਤੇ ਵਾਈਲਡ ਕਾਰਡਧਾਰਕ ਖਿਡਾਰੀਆਂ ਨੂੰ ਟੀਮ ’ਚ ਜਗ੍ਹਾ ਮਿਲੇਗੀ, ਜੋ ਰਾਊਂਡ ਰੋਬਿਨ ਫਾਰਮੈਟ ’ਚ ਇਕ-ਦੂਜੇ ਨਾਲ ਭਿੜਨਗੇ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ
NEXT STORY