ਦੁਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਚੇਨਈ ਸੁਪਰ ਕਿੰਗਜ਼ ਦੀ ਜਿੱਤ ਦੇ ਹੀਰੋ ਬਣਨ ਵਾਲੇ ਰਿਤੁਰਾਜ ਗਾਇਕਵਾੜ ਦੀ ਚਰਚਾ ਹਰ ਜਗ੍ਹਾ ਹੈ। ਗਾਇਕਵਾੜ ਨੇ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾਈ। ਗਾਇਕਵਾੜ ਦੀ ਪਾਰੀ ਤੋਂ ਬਾਅਦ ਸਚਿਨ ਤੇਂਦੁਲਕਰ ਦੀ ਗੱਲ ਦਾ ਜ਼ਿਕਰ ਹੋ ਰਿਹਾ ਹੈ। ਸਚਿਨ ਤੇਂਦੁਲਕਰ ਨੇ ਰਿਤੁਰਾਜ ਗਾਇਕਵਾੜ ਨੂੰ ਲੰਮੀ ਪਾਰੀ ਦਾ ਖਿਡਾਰੀ ਦੱਸਿਆ ਸੀ।
ਕੇ. ਕੇ. ਆਰ. ਵਿਰੁੱਧ ਮੈਚ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਇਕ ਚੈਨਲ 'ਤੇ ਰਿਤੁਰਾਜ ਗਾਇਕਵਾੜ ਦੇ ਬਾਰੇ 'ਚ ਕਿਹਾ ਕਿ ਮੈਂ ਜ਼ਿਆਦਾ ਉਸਦੀ ਖੇਡ ਨਹੀਂ ਦੇਖੀ ਹੈ ਪਰ ਜਿੰਨੀ ਵੀ ਦੇਖੀ, ਉਸਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਉਹ ਇਕ ਸ਼ਾਨਦਾਰ ਖਿਡਾਰੀ ਹੈ। ਤੇਂਦੁਲਕਰ ਨੇ ਕਿਹਾ ਕਿ ਜਦੋ ਕੋਈ ਖਿਡਾਰੀ ਕ੍ਰਿਕਟੰਿਗ ਸ਼ਾਟ ਖੇਡਦਾ ਹੈ, ਕਵਰਸ ਜਾਂ ਮਿਡ-ਆਫ ਤੋਂ ਇਲਾਵਾ ਗੇਂਦਬਾਜ਼ ਦੇ ਸਿਰ ਦੇ ਉੱਪਰ ਤੋਂ ਸ਼ਾਟ ਮਾਰਦਾ ਹੈ ਤਾਂ ਸਮਝਿਆ ਜਾਂਦਾ ਹੈ ਕਿ ਉਹ ਖਿਡਾਰੀ ਲੰਮੀ ਪਾਰੀ ਖੇਡਣ ਦੇ ਲਈ ਬਣਿਆ ਹੈ।
ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਦੇ ਲਈ ਰਿਤੁਰਾਜ ਗਾਇਕਵਾੜ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਰਿਤੁਰਾਜ ਗਾਇਕਵਾੜ ਨੇ ਪਾਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਆਪਣੇ ਅੰਦਾਜ਼ 'ਚ ਬੱਲੇਬਾਜ਼ੀ ਕਰਦੇ ਹੋਏ ਕੇ. ਕੇ. ਆਰ. ਦੇ ਗੇਂਦਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ। ਰਿਤੁਰਾਜ ਨੇ 53 ਗੇਂਦਾਂ 'ਤੇ 72 ਦੌੜਾਂ ਦੀ ਪਾਰੀ ਖੇਡਦੇ ਹੋਏ, 6 ਚੌਕੇ ਅਤੇ 2 ਛੱਕੇ ਲਗਾਏ।
ਸਾਕਸ਼ੀ ਧੋਨੀ ਨੇ ਜਡੇਜਾ ਦੀ ਫੋਟੋ ਸ਼ੇਅਰ ਕਰ ਲਿਖਿਆ- 'ਬਾਪ ਰੇ ਬਾਪ', ਜਾਣੋਂ ਕੀ ਹੈ ਵਜ੍ਹਾ
NEXT STORY