ਸਪੋਰਟਸ ਡੈਸਕ– ਟੈਨਿਸ ਖਿਡਾਰੀ ਪੇਂਗ ਸ਼ੂਆਈ ਨੇ ਚੀਨ ਦੇ ਇਕ ਸਾਬਕਾ ਉਪ ਪ੍ਰਧਾਨ ਮੰਤਰੀ ’ਤੇ ਜ਼ਬਰੀ ਜਿਣਸੀ ਸਬੰਧ ਬਣਾਉਣ ਦਾ ਦੋਸ਼ ਲਾਇਆ ਹੈ। ਪੇਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਇਸਦਾ ਖੁਲਾਸਾ ਕੀਤਾ ਹਾਲਾਂਕਿ ਉਸ ਨੇ ਅੱਧੇ ਘੰਟੇ ਦੇ ਅੰਦਰ ਹੀ ਇਸ ਨੂੰ ਹਟਾ ਲਿਆ ਪਰ ਲੋਕਾਂ ਨੇ ਇਸ ਨੂੰ ਤਦ ਤਕ ਵਾਇਰਲ ਕਰ ਦਿੱਤਾ ਸੀ। ਪੇਂਗ ਨੇ ਪੋਲਿਟ ਬਿਊਰੋ ਸਥਾਈ ਕਮੇਟੀ ਦੇ ਸਾਬਕਾ ਮੈਂਬਰ ਝਾਂਗ ਗਾਓਲੀ (65) ’ਤੇ ਇਹ ਦੋਸ਼ ਲਾਇਆ ਹੈ। ਹਾਲਾਂਕਿ, ਉਸ ਨੇ ਇਹ ਵੀ ਮੰਨਿਆ ਕਿ ਬਾਅਦ ਵਿਚ ਦੋਵਾਂ ਵਿਚਾਲੇ ਸਹਿਮਤੀ ਨਾਲ ਸਬੰਧ ਵੀ ਬਣੇ। ਝਾਂਗ ਨੇ ਇਸ ਤਰ੍ਹਾਂ ਦੇ ਸਾਰੇ ਦੋਸ਼ਾਂ ਤੋਂ ਸਾਫ ਇਨਕਾਰ ਕੀਤਾ ਹੈ।
ਸਬੰਧ ਸਹਿਮਤੀ ਨਾਲ ਨਹੀਂ ਸਗੋਂ ਜਬਰੀ ਬਣਾਏ ਗਏ
ਬੀਜਿੰਗ ਦੇ ਮਸ਼ਹੂਰ ਐਡਵੋਕੇਟ ਟੈਂਗ ਬਿਆਓ ਨੇ ਕਿਹਾ ਕਿ ਚੀਨ ਵਿਚ ਉੱਚ ਅਧਿਕਾਰੀਆਂ ’ਤੇ ਜਿਣਸੀ ਸ਼ੋਸ਼ਣ ਦੇ ਮਾਮਲੇ ਬਹੁਤ ਘੱਟ ਲੱਗਦੇ ਹਨ। ਪੇਂਗ ਨੇ ਜਿਸ ਤਰ੍ਹਾਂ ਲਿਖਿਆ ਹੈ, ਉਸਦਾ ਸਿੱਧਾ ਦੋਸ਼ ਹੈ ਕਿ ਸਬੰਧ ਸਹਿਮਤੀ ਨਾਲ ਨਹੀਂ ਸਗੋਂ ਜ਼ਬਰੀ ਬਣਾਏ ਗਏ ਸਨ। ਇਹ ਜ਼ਬਰ-ਜਨਾਹ ਹੈ। ਚੀਨ ਜਿੱਥੇ ਨੇਤਾਵਾਂ ਕੋਲ ਕਾਫੀ ਪਾਵਰ ਹੁੰਦੀ ਹੈ, ਉੱਥੇ ਹੀ ਪੇਂਗ ਵਲੋਂ ਇਸ ਕਾਂਡ ਤੋਂ ਪਰਦਾ ਚੁੱਕਣਾ ਦਰਸਾਉਂਦਾ ਹੈ ਕਿ ਉਹ ਦੱਬਣਾ ਨਹੀਂ ਚਾਹੁੰਦੀ, ਆਵਾਜ਼ ਉਠਾਉਣਾ ਚਾਹੁੰਦੀ ਹੈ। 2018 ਵਿਚ ਮੀਟੂ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਤਕ ਚੀਨ ਵਿਚ ਜਿਨਸੀ ਸ਼ੋਸ਼ਣ ਦੇ ਮਾਮਲੇ ਘੱਟ ਆ ਰਹੇ ਸਨ ਪਰ ਹੁਣ ਹੌਲੀ-ਹੌਲੀ ਮਾਮਲੇ ਵਧਦੇ ਜਾ ਰਹੇ ਹਨ ਤੇ ਨੇਤਾਵਾਂ ’ਤੇ ਵੀ ਦੋਸ਼ ਲੱਗਣ ਲੱਗੇ ਹਨ।
ਝਾਂਗ ਦੀ ਪਤਨੀ ਵੀ ਦਰਵਾਜ਼ੇ ’ਤੇ ਖੜ੍ਹੀ ਸੀ, ਪੇਂਗ ਨੇ ਪੋਸਟ ’ਚ ਲਿਖਿਆ
10 ਸਾਲ ਪਹਿਲਾਂ ਜਦੋਂ ਮੈਂ 25 ਸਾਲ ਦੀ ਸੀ ਤਦ ਮੈਂ ਮਿਸਟਰ ਝਾਂਗ ਦੇ ਸੱਦੇ ’ਤੇ ਉਨ੍ਹਾਂ ਦੇ ਘਰ ਗਈ ਸੀ। ਜਿਸ ਕਮਰੇ ਵਿਚ ਮੇਰੇ ’ਤੇ ਇਹ ਹਮਲਾ ਹੋਇਆ, ਉਸਦੇ ਦਰਵਾਜ਼ੇ ’ਤੇ ਝਾਂਗ ਦੀ ਪਤਨੀ ਵੀ ਖੜ੍ਹੀ ਸੀ। ਹਾਲਾਂਕਿ ਕੁਝ ਸਮੇਂ ਬਾਅਦ ਜੋ ਹੋਇਆ,ਉਹ ਸਹਿਮਤੀ ਨਾਲ ਹੁੰਦਾ ਰਿਹਾ। ਇਹ ਤਦ ਤਕ ਜਾਰੀ ਰਿਹਾ ਜਦੋਂ ਤਕ ਝਾਂਗ ਪੋਲਿਟ ਬਿਊਰੋ ਸਥਾਈ ਕਮੇਟੀ ਦੇ ਮੈਂਬਰ ਨਹੀਂ ਬਣ ਗਏ। ਉਹ 2018 ਵਿਚ ਇਸ ਅਹੁਦੇ ਤੋਂ ਹਟੇ, ਜਿਸ ਤੋਂ ਬਾਅਦ ਫਿਰ ਤੋਂ ਉਨ੍ਹਾਂ ਵਿਚਾਲੇ ਨੇੜਤਾ ਵਧੀ।
ਵਿਦੇਸ਼ ਮੰਤਰਾਲਾ ਨੇ ਜਵਾਬ ਦੇਣ ਤੋਂ ਕੀਤਾ ਇਨਕਾਰ
ਪੇਂਗ ਨੇ ਪੋਸਟ ਵਿਚ ਲਿਖਿਆ ਕਿ ਉਹ ਆਪਣੇ ਦੋਸ਼ਾਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਦੇ ਸਕਦੀ। ਉੱਧਰ, ਉਪ ਪ੍ਰਧਾਨ ਮੰਤਰੀ ਦੇ ਦਫਤਰ ਤੇ ਵਿਦੇਸ਼ ਮੰਤਰਾਲਾ ਨੇ ਵੀ ਇਸ ਸਬੰਧ ਵਿਚ ਕੋਈ ਜਵਾਬ ਨਹੀਂ ਦਿੱਤਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਉਸ ਨੂੰ ਇਸ ਮੁੱਦੇ ਦੀ ਜਾਣਕਾਰੀ ਨਹੀਂ ਹੈ ਤੇ ਇਹ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਪ੍ਰਸ਼ਨ ਨਹੀਂ ਹੈ।
T20 WC, NZ vs AFG : ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਭਾਰਤ ਸੈਮੀਫਾਈਨਲ ਦੀ ਰੇਸ ਤੋਂ ਬਾਹਰ
NEXT STORY