ਸਪੋਰਟਸ ਡੇਸਕ— ਖੇਡ 'ਚ ਜਾ ਤਾਂ ਜਿੱਤ ਹੁੰਦੀ ਹੈ ਜਾ ਤਾਂ ਹਾਰ। ਤੁਸੀਂ ਅਜਿਹੇ ਹਜ਼ਾਰਾਂ ਕਿੱਸੇ ਸੁਣੇ ਹੋਣਗੇ ਜਦੋਂ ਜਿੱਤ ਦੀ ਦਹਿਲੀਜ਼ 'ਤੇ ਖੜੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ, ਜਦੋਂ ਦਰਸ਼ਕਾਂ ਨੇ ਜਿਸ ਟੀਮ ਨੂੰ ਹਾਰਿਆ ਹੋਇਆ ਮੰਨ ਕੇ ਆਪਣੇ ਟੈਲੀਵਿਜ਼ਨ ਸੈਟ ਬੰਦ ਕਰ ਦਿੱਤੇ ਹੋਣ ਅਤੇ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਦਾ ਹੈ ਕਿ ਉਹ ਟੀਮ ਤਾਂ ਮੈਚ ਜਿੱਤ ਚੁੱਕੀ ਹੈ।
ਕੁੱਝ ਅਜਿਹਾ ਹੀ ਕੈਨੇਡਾ ਦੀ ਟੈਨਿਸ ਸਟਾਰ ਯੂਜੀਨ ਬੁਚਾਰਡ ਦੇ ਨਾਲ ਹੋਇਆ। ਯੂ. ਐਸ. ਸੁਪਰ ਬਾਉਲ ਦੇ ਇਕ ਮੁਕਾਬਲੇ 'ਚ ਬੁਚਾਰਡ ਟਵਿਟਰ 'ਤੇ ਲੱਗੀ ਇਕ ਸ਼ਰਤ ਹਾਰ ਗਈ ਅਤੇ ਉਸ ਨੂੰ ਸ਼ਰਤ ਜਿੱਤਣ ਵਾਲੇ 20 ਸਾਲ ਦੇ ਇਕ ਵਿਦਿਆਰਥੀ ਦੇ ਨਾਲ ਡੇਟ 'ਤੇ ਜਾਣਾ ਪਿਆ। ਦਰਅਸਲ ਇਹ ਮੈਚ ਅਟਲਾਂਟਾ ਫਾਲਕਨ ਅਤੇ ਇੰਗਲੈਂਡ ਪੈਟ੍ਰੀਓਟਰਸ 'ਚ ਖੇਡਿਆ ਜਾ ਰਿਹਾ ਸੀ। ਅਟਲਾਂਟਾ ਫਾਲਕਨ ਦੀ ਟੀਮ ਦਾ ਮੁਕਾਬਲੇ 'ਤੇ ਪੂਰਾ ਦਬਦਬਾ ਸੀ ਅਤੇ ਟੀਮ 21-0 ਤੋਂ ਅੱਗੇ ਸੀ, ਉਦੋਂ ਬੁਚਾਰਡ ਨੇ ਟਵੀਟ ਕਰ ਕੇ ਭਵਿੱਖਬਾਣੀ ਕੀਤੀ ਕਿ ਫਾਲਕਨ ਨੂੰ ਹੁਣ ਜਿੱਤ ਤੋਂ ਕੋਈ ਨਹੀਂ ਰੋਕ ਸਕਦਾ। ਇਸ ਤੋਂ ਬਾਅਦ ਜਾਨ ਜੋਹਰਕੇ ਨੇ ਇਸ ਭਵਿੱਖਬਾਣੀ ਨੂੰ ਗਲਤ ਦੱਸਿਆ।
ਬੁਚਾਰਡ ਨੇ 20 ਸਾਲਾਂ ਦੇ ਪ੍ਰਸ਼ੰਸਕ ਜਾਨ ਜੋਹਰਕੇ ਦੀ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ। ਬੱਸ ਇੱਥੇ ਹੀ ਮੈਚ ਦਾ ਪਾਸਾ ਪਲਟ ਗਿਆ ਅਤੇ ਪੈਟ੍ਰੀਓਟਸ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਦੂਜੇ ਅਤੇ ਤੀਜੇ ਕੁਆਰਟਰ 'ਚ ਪਿੱਛੜਨ ਤੋਂ ਬਾਅਦ ਵੀ ਪੇਟ੍ਰੀਓਟਰਸ ਟੀਮ ਨੇ 34-28 ਨਾਲ ਮੈਚ ਜਿੱਤ ਲਿਆ। ਇਸ ਤੋਂ ਬਾਅਦ ਬੁਚਾਰਡ ਦੀ ਭਵਿੱਖਬਾਣੀ ਗਲਤ ਹੋਣ 'ਤੇ ਉਸ ਨੂੰ ਜਾਨ ਨਾਲ ਡੇਟ 'ਤੇ ਜਾਣਾ ਪਿਆ।
ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ : ਹਰਿਕਾ-ਪਦਮਿਨੀ ਆਖਰੀ-16 'ਚ
NEXT STORY