ਸਿਡਨੀ (ਭਾਸ਼ਾ) : ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਸੋਮਵਾਰ ਨੂੰ ਟੈਸਟ ਕ੍ਰਿਕਟ ਵਿਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬਣੇ। ਆਪਣਾ 80ਵਾਂ ਮੈਚ ਖੇਡ ਰਹੇ ਪੁਜਾਰਾ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ਕ੍ਰਿਕਟ ਮੈਦਾਨ ’ਤੇ ਤੀਜੇ ਟੈਸਟ ਦੇ 5ਵੇਂ ਅਤੇ ਆਖ਼ਰੀ ਦਿਨ ਇਹ ਉਪਲੱਬਧੀ ਹਾਸਲ ਕੀਤੀ।
ਇਹ ਵੀ ਪੜ੍ਹੋ: ਸਰਕਾਰ ਦੇ ਰਹੀ ਹੈ ਤਿਉਹਾਰੀ ਸੀਜ਼ਨ ’ਚ ਬਾਜ਼ਾਰ ਨਾਲੋਂ ਸਸਤਾ ਸੋਨਾ ਖਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਇਸ ਦੇ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਆਈ.ਸੀ.ਸੀ. ਨੇ ਲਿਖਿਆ, ‘ਚੇਤੇਸ਼ਵਰ ਪੁਜਾਰਾ ਟੈਸਟ ਕ੍ਰਿਕਟ ਵਿਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬੱਲੇਬਾਜ਼ ਬਣੇ। ਕਿੰਨੇ ਸ਼ਾਨਦਾਰ ਬੱਲੇਬਾਜ਼ ਹਨ ਉਹ।’ ਪੁਜਾਰਾ ਤੋਂ ਪਹਿਲਾਂ ਭਾਰਤੀ ਬੱਲੇਬਾਜ਼ਾਂ ਵਿਚ ਸਚਿਨ ਤੇਂਦੁਲਕਰ (15921), ਰਾਹੁਲ ਦਰਵਿੜ (13265), ਸੁਨੀਲ ਗਾਵਸਕਰ (10122), ਵੀ.ਵੀ.ਐਸ. ਲਕਸ਼ਮਣ (8781), ਵੀਰੇਂਦਰ ਸਹਿਵਾਗ (8503), ਵਿਰਾਟ ਕੋਹਲੀ (7318), ਸੌਰਵ ਗਾਂਗੁਲੀ (7212), ਦਲੀਪ ਵੇਂਗਸਰਕਰ (6868), ਮੁਹੰਮਦ ਅਜਹਰੂਦੀਨ (6215) ਅਤੇ ਗੁੰਡੱਪਾ ਵਿਸ਼ਵਨਾਥ ਟੈਸਟ ਕ੍ਰਿਕਟ ਵਿਚ 6000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।
ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟਰੇਲੀਆਈ ਕਪਤਾਨ ’ਤੇ ਲੱਗਿਆ ਜੁਰਮਾਨਾ, ਅੰਪਾਇਰ ਨੂੰ ਕਹੀ ਸੀ ਇਹ ਗੱਲ
NEXT STORY