ਢਾਕਾ- ਬੰਗਲਾਦੇਸ਼ ਤੇ ਪਾਕਿਸਤਾਨ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਮੀਂਹ ਨੇ ਰੁਕਾਵਟ ਪਾਈ, ਜਿਸ ਕਾਰਨ ਦੂਜੇ ਦਿਨ ਦਾ ਖੇਡ ਜਲਦ ਹੀ ਖਤਮ ਕਰਨਾ ਪਿਆ। ਮੀਂਹ ਤੋਂ ਬਾਅਦ ਮੈਦਾਨ 'ਚ ਚਾਰੇ ਪਾਸੇ ਕਵਰ ਵਿਛਾ ਦਿੱਤੇ ਗਏ ਤਾਂਕਿ ਮੈਦਾ ਜ਼ਿਆਦਾ ਗਿੱਲਾ ਨਾ ਹੋਵੇ ਤੇ ਖੇਡ ਜਲਦ ਸ਼ੁਰੂ ਹੋ ਸਕੇ ਪਰ ਮੀਂਹ ਬਹੁਤ ਜ਼ਿਆਦਾ ਪਿਆ। ਇਸ ਦੌਰਾਨ ਕਵਰਸ 'ਤੇ ਪਾਣੀ ਇਕੱਠਾ ਦੇਖ ਬੰਗਲਾਦੇਸ਼ ਦੇ ਆਲਰਾਊਂਡਰ ਖਿਡਾਰੀ ਸ਼ਾਕਿਬ ਅਲ ਹਸਨ ਖੁਦ ਨੂੰ ਮਸਤੀ ਕਰਨ ਤੋਂ ਨਹੀਂ ਰੋਕ ਸਕੇ ਤੇ ਪਾਣੀ ਨਾਲ ਭਰੇ ਕਵਰਸ 'ਤੇ ਡਾਈਵ ਲਗਾ ਦਿੱਤੀ।
ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
ਦਰਅਸਲ ਮੀਂਹ ਦੇ ਕਾਰਨ ਅੰਪਾਇਰ ਨੇ ਦੂਜੇ ਦਿਨ ਦੇ ਖੇਡ ਨੂੰ ਰੱਦ ਕਰ ਦਿੱਤਾ। ਸ਼ਾਕਿਬ ਮੈਦਾਨ 'ਤੇ ਗਿੱਲੇ ਕਵਰਸ 'ਤੇ ਡਾਈਵ ਲਗਾਉਂਦੇ ਹੋਏ ਦਿਖਾਈ ਦਿੱਤੇ। ਉਸਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ
ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਵੀ ਮੀਂਹ ਤੇ ਖਰਾਬ ਰੋਸ਼ਨੀ ਕਾਰਨ ਨਹੀਂ ਹੋ ਸਕਿਆ ਤੇ ਐਤਵਾਰ ਨੂੰ ਸਿਰਫ 38 ਗੇਂਦਾਂ ਦਾ ਹੀ ਖੇਡ ਹੋ ਸਕਿਆ। ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ 12:50 ਮਿੰਟ 'ਤੇ ਦਿਨ ਦਾ ਖੇਡ ਸ਼ੁਰੂ ਹੋਇਆ ਪਰ 6.2 ਓਵਰ ਹੀ ਸੁੱਟੇ ਗਏ ਸਨ ਕੀ ਮੀਂਹ ਨੇ ਫਿਰ ਤੋਂ ਮੈਚ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਖੇਡ ਸ਼ੁਰੂ ਨਹੀਂ ਹੋ ਸਕਿਆ। ਪਾਕਿਸਤਾਨ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 63.2 ਓਵਰਾਂ ਵਿਚ 2 ਵਿਕਟਾਂ 'ਤੇ 188 ਦੌੜਾਂ ਬਣਾ ਲਈਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫਰਾਂਸ ਤੋਂ 1-3 ਨਾਲ ਹਾਰ ਕੇ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ 'ਚ ਚੌਥੇ ਸਥਾਨ 'ਤੇ ਰਿਹਾ
NEXT STORY