ਦੁਬਈ-ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਵਿਰੁੱਧ ਐਤਵਾਰ ਨੂੰ ਟੀ-20 ਵਿਸ਼ਵ ਕੱਪ ਸੁਪਰ 12 ਪੜਾਅ ਦਾ ਮੁਕਾਬਲਾ ਭਾਰਤੀ ਟੀਮ ਲਈ 'ਕਰੋ ਜਾਂ ਮਰੋ' ਦਾ ਹੋਵੇਗਾ ਅਤੇ ਵਿਰਾਟ ਕੋਹਲੀ ਦੀ ਕਪਤਾਨੀ ਦੀ ਵੀ ਇਹ ਅਗਨੀ ਪ੍ਰੀਖਿਆ ਹੋਵੇਗੀ ਜਿਸ 'ਚ ਉਨ੍ਹਾਂ ਨੂੰ ਆਪਣੀ ਟੀਮ ਦੀਆਂ ਉਮੀਦਾਂ 'ਤੇ ਖਰਾ ਉਤਰ ਪਾਉਣ ਦੀ ਉਮੀਦ ਹੋਵੇਗੀ। ਪਿਛਲੇ ਐਤਵਾਰ ਨੂੰ ਪਾਕਿਸਤਾਨ ਤੋਂ ਦਸ ਵਿਕਟਾਂ ਤੋਂ ਮਿਲੀ ਸਖਤ ਹਾਰ ਨੂੰ ਭੁੱਲਾ ਕੇ ਭਾਰਤ ਨੂੰ ਨਿਊਜ਼ੀਲੈਂਡ ਵਿਰੁੱਧ ਆਪਣੇ ਪ੍ਰਦਰਸ਼ਨ 'ਚ ਕਾਫੀ ਸੁਧਾਰ ਕਰਨਾ ਹੋਵੇਗਾ। ਨਿਊਜ਼ੀਲੈਂਡ ਵਰਗੀ ਬਿਹਤਰੀਨ ਟੀਮ ਦੇ ਸਾਹਮਣੇ ਇਹ ਉਨ੍ਹਾਂ ਆਸਾਨ ਨਹੀਂ ਹੈ। ਟੀਮ ਸਾਊਦੀ ਅਤੇ ਟ੍ਰੇਂਟ ਬੋਲਟ ਖਾਸ ਕਰਕੇ ਭਾਰਤੀ ਬੱਲੇਬਾਜ਼ਾਂ ਲਈ ਅਕਸਰ ਪ੍ਰੇਸ਼ਾਨੀ ਦਾ ਸਬਬ ਬਣਦੇ ਆਏ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਯਮਸਨ 100 ਫੀਸਦੀ ਫਿੱਟ ਨਹੀਂ ਹੈ ਅਤੇ ਮਾਰਟਿਨ ਗੁਪਟਿਲ ਦੇ ਪੈਰ 'ਤੇ ਵੀ ਸੱਟ ਲੱਗੀ ਹੈ। ਡੇਵੋਨ ਕੋਂਵੇ ਹਾਲਾਂਕਿ ਬੇਹਦ ਆਕਾਰਮਕ ਅਤੇ ਖਤਰਨਾਕ ਬੱਲੇਬਾਜ਼ ਹੈ। ਭਾਰਤ ਦੇ ਗੇਂਦਬਾਜ਼ ਪਾਕਿਸਤਾਨ ਵਿਰੁੱਧ ਬੁਰੀ ਤਰ੍ਹਾਂ ਨਾਕਾਮ ਰਹੇ ਸਨ ਪਰ ਇਥੇ ਕੋਈ ਢਿੱਲ ਨਹੀਂ ਚੱਲੇਗੀ।
ਇਹ ਵੀ ਪੜ੍ਹੋ : ਅਮਰੀਕਾ: ਇੱਕ ਦਰਜਨ ਤੋਂ ਜ਼ਿਆਦਾ ਸੂਬਿਆਂ ਨੇ ਕੋਰੋਨਾ ਵੈਕਸੀਨ ਨਿਯਮਾਂ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ 'ਤੇ ਕੀਤਾ ਮੁਕੱਦਮਾ
ਪੂਰੀ ਤਰ੍ਹਾਂ ਨਾਲ ਫਿੱਟ ਨਾ ਹੋਣ ਦੇ ਬਾਵਜੂਦ ਖੇਡ ਰਹੇ ਹਾਰਦਿਕ ਪਾਂਡੇ ਅਤੇ ਖਰਾਬ ਫਾਰਮ ਨਾਲ ਜੂਝ ਰਹੇ ਭੁਵਨੇਸ਼ਵਰ ਕੁਮਾਰ ਭਾਰਤੀ ਟੀਮ ਦੀ ਕਮਜ਼ੋਰ ਕੜੀਆਂ ਸਾਬਤ ਹੋਏ ਹਨ। ਪਿੱਠ ਦੀ ਸੱਟ ਤੋਂ ਉਭਰਨ ਤੋਂ ਬਾਅਦ ਹਾਰਦਿਕ ਜਾਣੀ-ਪਛਾਣੀ ਫਾਰਮ 'ਚ ਨਹੀਂ ਹਨ ਅਤੇ ਉਨ੍ਹਾਂ ਦਾ ਕੈਰੀਅਰ ਹੁਣ ਦਾਅ 'ਤੇ ਲੱਗਿਆ ਹੈ। ਨੈੱਟ 'ਤੇ ਉਨ੍ਹਾਂ ਦੀ ਗੇਂਦਬਾਜ਼ੀ ਅਭਿਆਸ ਕਰਨਾ ਹੀ ਇਸ ਗੱਲ ਦਾ ਸਬੂਤ ਹੈ ਕਿ ਉਹ ਕਿਸ ਕਦਰ ਦਬਾਅ 'ਚ ਹਨ। ਉਨ੍ਹਾਂ ਦੀ ਟੀਮ ਮੁੰਬਈ ਇੰਡੀਅਨਸ ਵੀ ਉਨ੍ਹਾਂ ਨੂੰ ਆਈ.ਪੀ.ਐੱਲ. ਨੀਲਾਮੀ ਪੂਲ 'ਚ ਪਾਣ ਜਾ ਰਹੀ ਹੈ ਲਿਹਾਜ਼ਾ ਉਨ੍ਹਾਂ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਭੁਵਨੇਸ਼ਵਰ ਦਾ ਸੰਭਵਤ: ਇਹ ਆਖਿਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੈ।
ਇਹ ਵੀ ਪੜ੍ਹੋ : ਮਿਆਂਮਾਰ 'ਚ ਫੌਜ ਦੀ ਗੋਲੀਬਾਰੀ ਕਾਰਨ 160 ਘਰਾਂ ਨੂੰ ਲੱਗੀ ਅੱਗ
ਦੋਵੇਂ ਟੀਮਾਂ ਇਸ ਤਰ੍ਹਾਂ ਹਨ:
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇ.ਐੱਲ. ਰਾਹੁਲ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਈਸ਼ਾਨ ਕਿਸ਼ਨ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਵਰੁਣ ਚੱਕਰਵਰਤੀ, ਰਾਹੁਲ ਚਾਹਰ।
ਇਹ ਵੀ ਪੜ੍ਹੋ : ਸੂਡਾਨ 'ਚ ਸੁਰੱਖਿਆ ਬਲਾਂ ਨੇ ਦੋ ਪ੍ਰਦਰਸ਼ਨਕਾਰੀਆਂ ਦਾ ਗੋਲੀ ਮਾਰ ਕੇ ਕੀਤਾ ਕਤਲ : ਡਾਕਟਰਾਂ ਦੀ ਕਮੇਟੀ
ਨਿਊਜ਼ੀਲੈਂਡ : ਕੇਨ ਵਿਲੀਯਮਸਨ (ਕਪਤਾਨ), ਟਾਡ ਐਸਟਲ, ਟ੍ਰੇਂਟ ਬੋਲਟ, ਮਾਰਕ ਚੈਪਮੈਨ, ਡੋਵੇਨ ਕੋਂਵੇ, ਲਾਕੀ ਫਗਯੁਰਸਨ, ਮਾਰਟਿਨ ਗੁਪਟਿਲ, ਕਾਇਲ ਜੈਮੀਸਨ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਾਮ, ਗਲੇਨ ਫਿਲੀਪਸ, ਮਿਸ਼ੇਲ ਸੈਂਟਨੇਰ, ਟਿਮ ਸੀਫਰਟ, ਈਸ਼ ਸੋਢੀ, ਟਿਮ ਸਾਊਦੀ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਸੰਵੇਦਨਸ਼ੀਲ ਸਮੂਹਾਂ ਲਈ ਦੂਜੀ ਤੇ ਬੂਸਟਰ ਖੁਰਾਕਾਂ ਵਿਚਕਾਰਲੀ ਮਿਆਦ ਨੂੰ ਕੀਤਾ ਘੱਟ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
IND vs NZ : ਸ਼ੰਮੀ ਨੂੰ ਟਰੋਲ ਕਰਨ ਵਾਲਿਆਂ ਨੂੰ ਵਿਰਾਟ ਨੇ ਲਿਆ ਲੰਮੇ ਹੱਥੀਂ, ਪੰਡਯਾ ਦੀ ਫਿੱਟਨੈਸ 'ਤੇ ਵੀ ਦਿੱਤਾ ਬਿਆਨ
NEXT STORY