ਨਵੀਂ ਦਿੱਲੀ—ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਦੀ ਸ਼ੁਰੂਆਤ ਵੀਰਵਾਰ ਨੂੰ ਸ਼ੁਰੂ ਹੋ ਰਹੀ ਹੈ। 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੈਚ ਬਰਮਿੰਘਮ ਦੇ ਐਜਬੇਸਟਨ ਮੈਦਾਨ 'ਤੇ ਹੋਵੇਗਾ। ਇਹ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੈਚ ਬਰਮਿੰਘਮ ਦੇ ਐਜਬੇਸਟਨ ਮੈਦਾਨ 'ਤੇ ਹੋਵੇਗਾ। ਇਹ ਉਹੀ ਮੈਦਾਨ ਹੈ ਜਿੱਥੇ ਟੀਮ ਇੰਡੀਆ ਨੇ ਅੱਜ ਤੱਕ ਕੋਈ ਟੈਸਟ ਮੈਚ ਨਹੀਂ ਜਿੱਤਿਆ ਹੈ। ਇਹ ਮੈਦਾਨ ਤਾਂ ਟੀਮ ਇੰਡੀਆ ਲਈ ਚੁਣੌਤੀ ਹੈ ਹੈ ਨਾਲ ਹੀ ਕਪਤਾਨ ਵਿਰਾਟ ਕੋਹਲੀ ਲਈ ਸਭ ਤੋਂ ਵੱਡਾ ਸਿਰਦਰਦ ਉਨ੍ਹਾਂ ਦੀ ਆਪਣੀ ਹੀ ਟੀਮ ਹੈ। ਵਨ ਡੇ ਸੀਰੀਜ਼ ਦੀ ਤਰ੍ਹਾਂ ਇਕ ਵਾਰ ਫਿਰ ਇਹ ਸਵਾਲ ਸਾਹਮਣੇ ਹੈ ਕਿ ਆਖਿਰ ਟੀਮ ਇੰਡੀਆ ਦੀ ਪਲੈਇੰਗ ਇਲੈਵਨ 'ਚ ਕੋਣ-ਕੋਣ ਖਿਡੇਗਾ।
-ਪਲੈਇੰਗ ਇਲੈਵਨ 'ਚ ਕੋਣ ਹੋਵੇਗਾ ਸ਼ਾਮਲ
ਸ਼ਿਖਰ ਧਵਨ, ਚੇਤੇਸ਼ਵਰ ਪੁਜਾਰਾ, ਕੇ.ਐੱਲ. ਰਾਹੁਲ ਇਹ ਅਜਿਹੇ ਨਾਂ ਹਨ ਜਿਨ੍ਹਾਂ ਦੇ ਪਲੇਇੰਗ ਇਲੈਵਨ 'ਚ ਰਹਿਣ, ਨਾ ਰਹਿਣ ਦੇ ਸਵਾਲ ਸਾਹਮਣੇ ਆ ਰਹੇ ਹਨ। ਵੈਸੇ ਮੰਨਿਆ ਜਾ ਰਿਹਾ ਹੈ ਕਿ ਕੇ.ਐੱਲ. ਰਾਹੁਲ ਤਾਂ ਟੈਸਟ ਦੀ ਪਲੈਇੰਗ ਇਲੈਵਨ 'ਚ ਜ਼ਰੂਰ ਖੇਡਣਗੇ, ਪਰ ਸ਼ਿਖਰ ਧਵਨ ਅਤੇ ਚੇਤੇਸ਼ਵਰ ਪੁਜਾਰਾ ਦੇ ਨਾਮਾਂ 'ਤੇ ਸਵਾਲ ਖੜੇ ਹੋ ਰਹੇ ਹਨ। ਸ਼ਿਖਰ ਧਵਨ ਨੇ ਚਾਹੇ ਹੀ ਵਨ ਡੇ ਸੀਰੀਜ਼ ਅਤੇ ਟੀ-20 ਸੀਰੀਜ਼ 'ਚ ਜ਼ਿਆਦਾ ਦੌੜਾ ਨਹੀਂ ਬਣਾਈਆਂ ਪਰ ਆਪਣੇ ਪਿਛਲੇ ਟੈਸਟ 'ਚ ਅਫਗਾਨਿਸਤਾਨ ਖਿਲਾਫ ਉਨ੍ਹਾਂ ਨੇ ਹਮਲਾਵਰ ਸੈਂਕੜਾ ਲਗਾਇਆ ਹੈ। ਉਥੇ ਚੇਤੇਸ਼ਵਰ ਪੁਜਾਰਾ ਪਿਛਲੇ ਬਹੁਤ ਸਮੇਂ ਤੋਂ ਖਰਾਬ ਫਾਰਮ ਨਾਲ ਝੂਜ ਰਹੇ ਹਨ। ਕਾਉਂਟੀ ਕ੍ਰਿਕਟ 'ਚ ਉਨ੍ਹਾਂ ਨੇ ਦੌੜਾਂ ਨਹੀਂ ਬਣਾਈਆਂ, ਅਫਗਾਨਿਸਤਾਨ ਖਿਲਾਫ ਵੀ ਉਨ੍ਹਾਂ ਦਾ ਬੱਲਾ ਨਹੀਂ ਚੱਲਿਆ ਅਤੇ ਐਸੈਕਸ ਖਿਲਾਫ ਹੋਏ ਅਭਿਆਸ ਮੈਚ 'ਚ ਵੀ ਚੇਤੇਸ਼ਵਰ ਪੁਜਾਰਾ ਖਾਮੋਸ਼ ਦਿਖੇ।
-ਕਿੰਨੇ ਸਪਿਨਰ ਖੇਡਣਗੇ?
ਸਿਰਫ ਬੱਲੇਬਾਜ਼ਾਂ ਨੂੰ ਲੈ ਕੇ ਹੀ ਨਹੀਂ ਗੇਂਦਬਾਜ਼ਾਂ ਨੂੰ ਚੁਣਨ ਦਾ ਮੁੱਦਾ ਵੀ ਵਿਰਾਟ ਕੋਹਲੀ ਦੇ ਲਈ ਗੰਭੀਰ ਹੈ। ਐਜਬੇਸਟਨ ਦੀ ਪਿੱਚ ਵੈਸੇ ਤਾਂ ਤੇਜ਼ ਗੇਂਦਬਾਜ਼ਾਂ ਦੀ ਮੁਰੀਦ ਮੰਨੀ ਜਾਂਦੀ ਹੈ। ਪਰ ਇੰਗਲੈਂਡ 'ਚ ਪੈ ਰਹੀ ਗਰਮੀ ਦੀ ਵਜ੍ਹਾ ਨਾਲ ਇਸ ਬਾਰ ਪਿੱਚ ਦਾ ਮਿਜਾਜ ਸਪਿਨਰਾਂ ਦੇ ਅਨੁਕੂਲ ਹੋ ਸਕਦਾ ਹੈ ਅਜਿਹੇ 'ਚ ਵਿਰਾਟ ਕੋਹਲੀ ਆਪਣੇ ਦੋਵੇਂ ਸਪਿਨਰ ਕੁਲਦੀਪ ਯਾਦਵ ਅਤੇ ਆਰ. ਅਸ਼ਵਿਨ ਦੇ ਨਾਲ ਉੱਤਰ ਸਕਦੇ ਹਨ। ਜੇਕਰ ਟੀਮ ਮੈਨੇਜਮੈਂਟ ਨੂੰ ਲੱਗਾ ਕਿ ਪਿੱਚ ਤੇਜ਼ ਗੇਂਦਬਾਜਾਂ ਦਾ ਹੀ ਸਾਥ ਦੇਵੇਗਾ ਤਾਂ ਤੁਸੀਂ ਟੀਮ ਇੰਡੀਆ ਦੀ ਪਲੈਇੰਗ ਇਲੈਵਨ 'ਚ ਸਿਰਫ ਆਰ.ਅਸ਼ਵਿਨ ਨੂੰ ਹੀ ਲੈਣਗੇ, ਕਿਉਂਕਿ ਉਹ ਬੱਲੇਬਾਜ਼ੀ ਵੀ ਚੰਗੀ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਕਾਉਂਟੀ ਕ੍ਰਿਕਟ ਦਾ ਵੀ ਅਨੁਭਵ ਹੈ।
-ਅਜਿਹੀ ਹੋ ਸਕਦੀ ਹੈ ਪਲੈਇੰਗ ਇਲੈਵਨ
ਮੁਰਲੀ ਵਿਜੇ, ਕੇ.ਐੱਲ.ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਯ ਰਾਹਣੇ, ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ,ਆਰ.ਅਸ਼ਵਿਨ, ਮਹੁੰਮਦ ਸ਼ਮੀ, ਇਸ਼ਾਂਤ ਸ਼ਰਮਾ ਅਤੇ ਕੁਲਦੀਪ ਯਾਦਵ।
ਏਸ਼ੀਅਨ ਖੇਡਾਂ: ਗੈਰ ਮਾਨਤਾ ਪ੍ਰਾਪਤ ਫੈਡਰੇਸ਼ਨ ਦੇ ਖਿਡਾਰੀਆਂ ਦਾ ਖਰਚ ਉਠਾਵੇਗਾ ਮੰਤਰਾਲੇ
NEXT STORY